ਰੋਹਨ ਬੋਪੰਨਾ ਵੱਲੋਂ ਟੈਨਿਸ ਤੋਂ ਸੰਨਿਆਸ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ, ਜੋ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਸਿਰਫ਼ ਚਾਰ ਭਾਰਤੀਆਂ ਵਿੱਚੋਂ ਇੱਕ ਹਨ, ਨੇ ਸ਼ਨਿਚਰਵਾਰ ਨੂੰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। 45 ਸਾਲਾ ਭਾਰਤੀ ਖਿਡਾਰੀ ਬੋਪੰਨਾ ਨੇ ਆਪਣਾ ਆਖਰੀ ਮੁਕਾਬਲਾ ਹਾਲ ਹੀ ’ਚ ਪੈਰਿਸ...
Advertisement
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ, ਜੋ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਸਿਰਫ਼ ਚਾਰ ਭਾਰਤੀਆਂ ਵਿੱਚੋਂ ਇੱਕ ਹਨ, ਨੇ ਸ਼ਨਿਚਰਵਾਰ ਨੂੰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। 45 ਸਾਲਾ ਭਾਰਤੀ ਖਿਡਾਰੀ ਬੋਪੰਨਾ ਨੇ ਆਪਣਾ ਆਖਰੀ ਮੁਕਾਬਲਾ ਹਾਲ ਹੀ ’ਚ ਪੈਰਿਸ ਮਾਸਟਰਜ਼ ਵਿੱਚ ਖੇਡਿਆ, ਜਿੱਥੇ ਉਹ ਇਸ ਹਫ਼ਤੇ ਦੇ ਸ਼ੁਰੂ ਵਿੱਚ ਖੇਡ ਦੇ ਸ਼ੁਰੂਆਤੀ ਦੌਰ ਵਿੱਚ ਹਾਰ ਗਏ। ਸੰਨਿਆਸ ਬਾਰੇ ਐਲਾਨ ਕਰਦੇ ਹੋਏ ਉਹ ਭਾਵੁਕ ਸਨ। ਬੋਪੰਨਾ ਨੇ ਸੰਨਿਆਸ ਦਾ ਐਲਾਨ ਕਰਦਿਆ ਕਿਹਾ ਕਿ ਇਸ ਖੇਡ ਸਦਕਾ ਆਪਣੇ ਜੱਦੀ ਸ਼ਹਿਰ ਕੁਰਗ ਤੋਂ ਉੱਠੇ ਅਤੇ ਵਿਸ਼ਵ ਟੈਨਿਸ ਦੇ ਸਭ ਤੋਂ ਵੱਡੇ ਮੈਦਾਨ ਤੱਕ ਪੁੱਜੇ।
Advertisement
Advertisement
