DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Roger Federer ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ

ਪਤਨੀ ਮੀਰਕਾ ਨੇ ਮੰਚ ’ਤੇ ਪਛਾਣ ਕਰਵਾਈ; ਸਾਬਕਾ ਖਿਡਾਰੀ ਸਨਮਾਨ ਸਮਾਗਮ ਦੌਰਾਨ ਕਈ ਵਾਰ ਭਾਵੁਕ ਹੋਇਆ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਪ੍ਰਸ਼ੰਸਕਾਂ ਦਾ ਪਿਆਰ ਕਬੂਲਦਾ ਹੋਇਆ ਰੋਜਰ ਫੈਡਰਰ। -ਫੋਟੋ: ਰਾਇਟਰਜ਼
Advertisement
ਸਾਬਕਾ ਟੈਨਿਸ ਖਿਡਾਰੀ ਰੋਜਰ ਫੈਡਰਰ ਨੂੰ ਨਿਊਪੋਰਟ ਦੇ ਗਰਾਸ ਕੋਰਟ ਵਿੱਚ ਕੌਮਾਂਤਰੀ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵੱਕਾਰੀ ਸਮਾਗਮ ਦੌਰਾਨ 45 ਸਾਲਾ ਫੈਡਰਰ ਆਪਣੇ ਸੰਬੋਧਨ ਵੇਲੇ ਕਈ ਵਾਰ ਭਾਵੁਕ ਹੋਇਆ। ਮੰਚ ’ਤੇ ਪਹੁੰਚਣ ਤੋਂ ਪਹਿਲਾਂ ਉਸ ਦੀ ਪਤਨੀ ਮੀਰਕਾ ਨੇ ਉਸ ਦੀ ਪਛਾਣ ਕਰਵਾਈ, ਜਿਸ ਮਗਰੋਂ ਫੈਡਰਰ ਨੇ ਉਸ ਨੂੰ ਗਲ਼ੇ ਲਾਇਆ।

ਆਪਣੇ ਸੰਬੋਧਨ ਦੌਰਾਨ 20 ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਇਸ ਪਹਿਲੇ ਖਿਡਾਰੀ ਨੇ ਬਚਪਨ ਦੇ ਹੀਰੋ ਸਟੀਫਨ ਐਡਬਰਗ, ਕੋਚ ਸੇਵਰਿਨ ਲੂਥੀ ਅਤੇ ਪਤਨੀ ਦੇ ਸਾਥ ਨੂੰ ਯਾਦ ਕੀਤਾ। ਇਸ ਦੌਰਾਨ ਉਸ ਦੇ ਹੰਝੂ ਛਲਕ ਪਏ। ਹੰਝੂਆਂ ’ਤੇ ਕਾਬੂ ਪਾਉਂਦਿਆਂ ਉਸ ਨੇ ਮਜ਼ਾਕ ਵਿੱਚ ਕਿਹਾ ਕਿ ਹੁਣ ਉਸ ਨੂੰ ਟਿਸ਼ੂ ਅਤੇ ਐਨਕਾਂ ਦੀ ਲੋੜ ਹੈ।

Advertisement

ਆਪਣੇ ਬਿਹਤਰੀਨ ਖੇਡ ਕਰੀਅਰ ਦੌਰਾਨ ਫੈਡਰਰ ਏ ਟੀ ਪੀ ਰੈਂਕਿੰਗ ਵਿੱਚ ਲਗਾਤਾਰ 237 ਹਫ਼ਤੇ ਨੰਬਰ ਇੱਕ ’ਤੇ ਕਾਬਜ਼ ਰਿਹਾ ਸੀ। ਇਸ ਦੇ ਨਾਲ ਹੀ ਉਹ ਅੱਠ ਵਿੰਬਲਡਨ, ਛੇ ਆਸਟਰੇਲੀਆ ਓਪਨ, ਪੰਜ ਯੂ ਐੱਸ ਓਪਨ ਅਤੇ ਇੱਕ ਫਰੈਂਚ ਓਪਨ ਜਿੱਤਣ ਵਾਲਾ ਮਹਾਨ ਖਿਡਾਰੀ ਹੈ। ਉਸ ਨੇ ਹਾਲ ਆਫ ਫੇਮ ਵਿੱਚ 272ਵੇਂ ਮੈਂਬਰ ਵਜੋਂ ਸ਼ਾਮਲ ਹੋਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ।

Advertisement

ਇਸੇ ਦੌਰਾਨ ਫੈਡਰਰ ਦੇ ਨਾਲ ਸਾਬਕਾ ਪ੍ਰਸਾਰਕ ਮੈਰੀ ਕਾਰਿਲੋ ਨੂੰ ਵੀ ਸਨਮਾਨਿਤ ਕੀਤਾ ਗਿਆ। ਬਿਲੀ ਜੀਨ ਕਿੰਗ ਨੇ ਮੰਚ ’ਤੇ 69 ਸਾਲਾ ਕਾਰਿਲੋ ਨੂੰ ਪੇਸ਼ ਕੀਤਾ। ਇਸ ਮੌਕੇ ਕਾਰਿਲੋ ਨੇ ਕਿਹਾ ਕਿ ਮਹਾਨ ਖਿਡਾਰੀਆਂ ਦੀ ਕਤਾਰ ਵਿੱਚ ਖੜ੍ਹਨਾ ਉਸ ਲਈ ਸੁਪਨਾ ਪੂਰਾ ਹੋਣ ਵਰਗਾ ਹੈ।

Advertisement
×