DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Riyan Parag ਨੂੰ e-cigarette ਲਈ ਮੈਚ ਫੀਸ ਦਾ 25 ਫ਼ੀਸਦ ਜੁਰਮਾਨਾ

ਰਾਜਸਥਾਨ ਰੌਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਵਿੱਚ ਪੰਜਾਬ ਕਿੰਗਜ਼ ਵਿਰੁੱਧ ਆਈ ਪੀ ਐੱਲ ਮੈਚ ਦੌਰਾਨ ਕੈਮਰੇ ’ਤੇ ਈ-ਸਿਗਰਟ ਪੀਂਦੇ ਫੜੇ ਜਾਣ ਤੋਂ ਬਾਅਦ ਖੇਡ ਨੂੰ ਬਦਨਾਮ ਕਰਨ ਲਈ ਅੱਜ ਮੈਚ ਫੀਸ ਦਾ 25 ਫ਼ੀਸਦ ਜੁਰਮਾਨਾ...

  • fb
  • twitter
  • whatsapp
  • whatsapp
Advertisement

ਰਾਜਸਥਾਨ ਰੌਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਵਿੱਚ ਪੰਜਾਬ ਕਿੰਗਜ਼ ਵਿਰੁੱਧ ਆਈ ਪੀ ਐੱਲ ਮੈਚ ਦੌਰਾਨ ਕੈਮਰੇ ’ਤੇ ਈ-ਸਿਗਰਟ ਪੀਂਦੇ ਫੜੇ ਜਾਣ ਤੋਂ ਬਾਅਦ ਖੇਡ ਨੂੰ ਬਦਨਾਮ ਕਰਨ ਲਈ ਅੱਜ ਮੈਚ ਫੀਸ ਦਾ 25 ਫ਼ੀਸਦ ਜੁਰਮਾਨਾ ਲਾਇਆ ਗਿਆ ਹੈ। ਰੌਇਲਜ਼ ਦੀ ਬੱਲੇਬਾਜ਼ੀ ਦੌਰਾਨ ਪਰਾਗ ਦੀਆਂ ਹਰਕਤਾਂ ਦੀ ਸੋਸ਼ਲ ਮੀਡੀਆ ’ਤੇ ਆਲੋਚਨਾ ਹੋਈ ਹੈ। ਮੈਦਾਨੀ ਅੰਪਾਇਰ ਤਨਮਯ ਸ੍ਰੀਵਾਸਤਵ ਅਤੇ ਨਿਤਿਨ ਮੈਨਨ ਨੇ ਮੈਚ ਰੈਫਰੀ ਅਮਿਤ ਸ਼ਰਮਾ ਨੂੰ ਇਸ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਸੀ। ਉਨ੍ਹਾਂ ਵਿਜ਼ੁਅਲ ਸਬੂਤ ਦੇਖਣ ਤੋਂ ਬਾਅਦ ਹੀ ਰਿਪੋਰਟ ਦਰਜ ਕੀਤੀ। ਰੈਫਰੀ ਸ਼ਰਮਾ ਨੇ ਪਰਾਗ ਨੂੰ ਆਈ ਪੀ ਐੱਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ।

Advertisement
Advertisement
×