DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿਤਾ ਦੇ ਦੇਹਾਂਤ ਤੋਂ ਬਾਅਦ Team India ਨਾਲ ਜੁੜਨਗੇ Rinku Singh

West Indies ਵਿਰੁੱਧ ਅਹਿਮ ਮੁਕਾਬਲੇ ਲਈ ਭਲਕੇ ਪਹੁੰਚਣਗੇ Kolkata; ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੈਚ ਪਹਿਲੀ ਨੂੰ

  • fb
  • twitter
  • whatsapp
  • whatsapp
featured-img featured-img
Photo credit: Instagram/RinkuSingh
Advertisement

ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ ਸੀ। ਉਹ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਵੈਸਟਇੰਡੀਜ਼ ਵਿਰੁੱਧ ਹੋਣ ਵਾਲੇ ਅਹਿਮ ਸੁਪਰ-8 ਮੈਚ ਲਈ ਭਲਕੇ ਭਾਰਤੀ ਟੀਮ ਨਾਲ ਜੁੜਨਗੇ। ਬੀ.ਸੀ.ਸੀ.ਆਈ. ਪ੍ਰਬੰਧਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਪਿਛਲੇ ਕਾਫੀ ਸਮੇਂ ਤੋਂ ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੇ ਸਨ ਅਤੇ ਗ੍ਰੇਟਰ ਨੋਇਡਾ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਸ਼ੁੱਕਰਵਾਰ ਨੂੰ ਅਲੀਗੜ੍ਹ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਰਿੰਕੂ ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ।

ਰਿੰਕੂ ਸਿੰਘ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਬਾਅਦ ਆਪਣੇ ਪਿਤਾ ਦੀ ਹਾਲਤ ਵਿਗੜਨ ਕਾਰਨ ਘਰ ਪਰਤ ਆਏ ਸਨ। ਬੀ.ਸੀ.ਸੀ.ਆਈ. ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਸਮੇਤ ਕਈ ਦਿੱਗਜ਼ਾਂ ਨੇ ਇਸ ਦੁਖਦਾਈ ਘੜੀ ਵਿੱਚ ਰਿੰਕੂ ਸਿੰਘ ਨਾਲ ਹਮਦਰਦੀ ਜਤਾਈ ਹੈ। ਭਾਰਤੀ ਟੀਮ ਸ਼ੁੱਕਰਵਾਰ ਸ਼ਾਮ ਨੂੰ ਹੀ ਕੋਲਕਾਤਾ ਪਹੁੰਚ ਚੁੱਕੀ ਹੈ। ਐਤਵਾਰ ਨੂੰ ਹੋਣ ਵਾਲਾ ਇਹ ਮੈਚ ਭਾਰਤ ਲਈ ਬਹੁਤ ਅਹਿਮ ਹੈ, ਕਿਉਂਕਿ ਇਸ ਨੂੰ ਜਿੱਤਣ ਵਾਲੀ ਟੀਮ ਹੀ ਦੱਖਣੀ ਅਫਰੀਕਾ ਨਾਲ ਸੈਮੀਫਾਈਨਲ ਵਿੱਚ ਪਹੁੰਚੇਗੀ। ਰਿੰਕੂ ਸਿੰਘ ਨੇ ਇਸ ਸਾਲ 10 ਟੀ-20 ਮੈਚਾਂ ਵਿੱਚ 115 ਦੌੜਾਂ ਬਣਾਈਆਂ ਹਨ।

Advertisement

Advertisement
Advertisement
×