Ajit Agarkar ਦੀ ਛੁੱਟੀ ਦਾ ਸਬੱਬ: VVS Laxman ਨਾਲ ਮਤਭੇਦ ਬਣੇ
ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਹੋਏ ਹੰਗਾਮੇ ਅਤੇ ਸੈਂਟਰ ਆਫ ਐਕਸੀਲੈਂਸ ਦੇ ਮੁਖੀ ਵੀ ਵੀ ਐੱਸ ਲਕਸ਼ਮਣ ਨਾਲ ਲਗਾਤਾਰ ਵਧਦੇ ਮਤਭੇਦਾਂ ਕਾਰਨ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਅਤੇ ਬੀ ਸੀ ਸੀ ਆਈ ਨੇ 2027 ਦੇ...
Advertisement
ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਹੋਏ ਹੰਗਾਮੇ ਅਤੇ ਸੈਂਟਰ ਆਫ ਐਕਸੀਲੈਂਸ ਦੇ ਮੁਖੀ ਵੀ ਵੀ ਐੱਸ ਲਕਸ਼ਮਣ ਨਾਲ ਲਗਾਤਾਰ ਵਧਦੇ ਮਤਭੇਦਾਂ ਕਾਰਨ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਅਤੇ ਬੀ ਸੀ ਸੀ ਆਈ ਨੇ 2027 ਦੇ ਇਕ ਰੋਜ਼ਾ ਆਲਮੀ ਕੱਪ ਤੋਂ ਪਹਿਲਾਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਸ਼ਾਇਦ ਆਖਰੀ ਤਿਨਕਾ ਉਹ ਸਾਬਤ ਹੋਇਆ ਜਦੋਂ ਅਗਰਕਰ ਨੇ ਇੰਗਲੈਂਡ ਖ਼ਿਲਾਫ਼ ਲੜੀ ਦੀ ਨਾਕਾਮੀ ਅਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਮੁੰਬਈ ਵਿੱਚ ਹੋਈ ਕਾਫੀ ਅਹਿਮ ਸਮੀਖਿਆ ਮੀਟਿੰਗ ’ਚ ਹਿੱਸਾ ਤੱਕ ਨਹੀਂ ਲਿਆ। ਭਾਵੇਂ ਬੀ ਸੀ ਸੀ ਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਉਨ੍ਹਾਂ ਦਾ ਬਚਾਅ ਕੀਤਾ, ਪਰ ਇੱਕ ਪੱਧਰ ’ਤੇ ਬੋਰਡ ਦੇ ਕਈ ਲੋਕਾਂ ਦਾ ਮੰਨਣਾ ਸੀ ਕਿ ਅਗਰਕਰ ਨੂੰ ਅਜਿਹੀ ਅਹਿਮ ਬੈਠਕ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਸੀ। ਹਾਲਾਂਕਿ, ਉਹ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਇਕ ਰੋਜ਼ਾ ਆਲਮੀ ਕੱਪ ਦੇ ਅੰਤ ਤੱਕ ਆਪਣੇ ਅਹੁਦੇ ’ਤੇ ਬਣੇ ਰਹਿਣ ਲਈ ਇਨਕਾਰ ਨਹੀਂ ਕਰ ਰਹੇ ਸਨ।
Advertisement
Advertisement
×

