DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

RCB Wins IPL 2026 Final: ਗੁਜਰਾਤ ਟਾਈਟਨਸ ਨੂੰ ਹਰਾ ਕੇ RCB ਦੂਜੀ ਵਾਰੀ ਬਣੀ IPL ਚੈਂਪੀਅਨ

ਗੁਜਰਾਤ ਵੱਲੋਂ ਦਿੱਤੇ 156 ਦੌੜਾਂ ਦੇ ਟੀਚੇ ਨੂੰ ਬੇਂਗਲੁਰੂ ਨੇ 18 ਓਵਰਾਂ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
Cricket - Indian Premier League - IPL - Final - Royal Challengers Bengaluru v Gujarat Titans - Narendra Modi Stadium, Ahmedabad, India - May 31, 2026 Royal Challengers Bengaluru's Virat Kohli reacts REUTERS/Amit Dave
Advertisement

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈ ਪੀ ਐੱਲ 2026 ਦੇ ਫਾਈਨਲ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੁਰੂ ਨੇ ਗੁਜਰਾਤ ਟਾਈਟਨਸ  ਨੂੰ 5 ਵਿਕੇਟਾਂ ਨਾਲ ਹਰਾ ਕੇ ਆਈ ਪੀ ਐੱਲ ਦਾ ਖਿਤਾਬ ਦੂਜੀ ਵਾਰ ਆਪਣੇ ਨਾਮ ਕਰ ਲਿਆ ਹੈ। ਗੁਜਰਾਤ ਵੱਲੋਂ ਦਿੱਤੇ 156 ਦੌੜਾਂ ਦੇ ਟੀਚੇ ਨੂੰ ਬੇਂਗਲੁਰੂ ਨੇ 18 ਓਵਰਾਂ ਵਿੱਚ ਪੰਜ ਵਿਕਟਾਂ 'ਤੇ 161 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਜਿੱਤ ਵਿੱਚ ਸਭ ਤੋਂ ਅਹਿਮ ਯੋਗਦਾਨ ਵਿਰਾਟ ਕੋਹਲੀ ਦਾ ਰਿਹਾ, ਜਿਨ੍ਹਾਂ ਨੇ 42 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਨਾਬਾਦ 75 ਦੌੜਾਂ ਬਣਾਈਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਗੁਜਰਾਤ ਟਾਈਟਨਸ ਅੱਠ ਵਿਕਟਾਂ 'ਤੇ 155 ਦੌੜਾਂ ਹੀ ਬਣਾ ਸਕੀ। ਲਾਲ ਅਤੇ ਕਾਲੀ ਮਿੱਟੀ ਦੇ ਮਿਸ਼ਰਣ ਵਾਲੀ ਪਿੱਚ 'ਤੇ ਸ਼ਾਟ ਖੇਡਣਾ ਬਿਲਕੁਲ ਵੀ ਆਸਾਨ ਨਹੀਂ ਸੀ ਜੋ ਗੁਜਰਾਤ ਟਾਈਟਨਸ ਦੀ ਬੱਲੇਬਾਜ਼ੀ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ। ਆਰ ਸੀ ਬੀ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦੇ ਹੋਏ ਪਾਵਰਪਲੇ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (10) ਅਤੇ ਸਾਈ ਸੁਦਰਸ਼ਨ (12) ਦੀਆਂ ਵਿਕਟਾਂ ਝਟਕਾ ਦਿੱਤੀਆਂ।

Advertisement

ਗੁਜਰਾਤ ਟਾਈਟਨਸ ਨੂੰ ਆਪਣੀ ਸਲਾਮੀ ਜੋੜੀ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਸੀ ਪਰ ਟੀਮ ਇਨ੍ਹਾਂ ਝਟਕਿਆਂ ਤੋਂ ਉਭਰ ਨਹੀਂ ਸਕੀ। ਗੁਜਰਾਤ ਟਾਈਟਨਸ ਲਈ ਇਕੱਲੇ ਵਾਸ਼ਿੰਗਟਨ ਸੁੰਦਰ ਹੀ ਇਸ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ 37 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਕੇ  ਨਾਬਾਦ ਰਹੇ। ਆਰ ਸੀ ਬੀ ਲਈ ਰਸਿਖ ਸਲਾਮ ਨੇ ਤਿੰਨ ਜਦਕਿ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ ਦੋ-ਦੋ ਵਿਕਟਾਂ ਲਈਆਂ। ਉੱਥੇ ਹੀ ਕਰੁਣਾਲ ਪਾਂਡਿਆਂ ਨੇ 23 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ।

Advertisement

ਸੰਖੇਪ ਸਕੋਰ:

ਗੁਜਰਾਤ ਟਾਈਟਨਸ: 20 ਓਵਰਾਂ ਵਿੱਚ 155/8 (ਵਾਸ਼ਿੰਗਟਨ ਸੁੰਦਰ 50 ਨਾਬਾਦ; ਭੁਵਨੇਸ਼ਵਰ ਕੁਮਾਰ 2/29, ਜੋਸ਼ ਹੇਜ਼ਲਵੁੱਡ 2/37, ਰਸਿਖ ਸਲਾਮ 3/27)।

ਰੌਇਲ ਚੈਲੰਜਰਜ਼ ਬੈਂਗਲੁਰੂ: 18 ਓਵਰਾਂ ਵਿੱਚ 161/5 (ਵੇਂਕਟੇਸ਼ ਅਈਅਰ 32, ਵਿਰਾਟ ਕੋਹਲੀ 75 ਨਾਬਾਦ; ਰਾਸ਼ਿਦ ਖਾਨ 2/25)।

Advertisement
×