DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਦੇ ਪਹਿਲੇ ਮੈਚ ਵਿਚ RCB ਨੇ ਸਨਰਾਈਜ਼ਰਜ਼ ਨੂੰ ਹਰਾਇਆ

ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਅੱਜ ਆਈ ਪੀ ਐੱਲ ਦੇ ਉਦਘਾਟਨੀ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ (RCB) ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਦੇ 202 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਮੈਦਾਨ ’ਚ...

  • fb
  • twitter
  • whatsapp
  • whatsapp
featured-img featured-img
ਆਰ ਸੀ ਬੀ ਦਾ ਬੱਲੇਬਾਜ਼ ਮੈਚ ਦੌਰਾਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement

ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਅੱਜ ਆਈ ਪੀ ਐੱਲ ਦੇ ਉਦਘਾਟਨੀ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ (RCB) ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ।

ਸਨਰਾਈਜ਼ਰਜ਼ ਦੇ 202 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਮੈਦਾਨ ’ਚ ਉਤਰੀ ਆਰ ਸੀ ਬੀ ਨੇ 15.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਆਰ ਸੀ ਬੀ ਵੱਲੋਂ ਵਿਰਾਟ ਕੋਹਲੀ ਨੇ ਨਾਬਾਦ 69, ਦੇਵਦੱਤ ਪਡੀਕਲ ਨੇ 61 ਅਤੇ ਕਪਤਾਨ ਰਜਤ ਪਾਟੀਦਾਰ ਨੇ 31 ਦੌੜਾਂ ਬਣਾਈਆਂ।

Advertisement

ਇਸ ਤੋਂ ਪਹਿਲਾਂ ਰੌਇਲ ਚੈਲੰਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਵੀਹ ਓਵਰਾਂ ਵਿਚ 201 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਰਾਇਲ ਚੈਲੰਜਰਜ਼ ਦੀ ਟੀਮ ਨੇ ਜੇਤੂ ਟੀਚਾ ਵਿਕਟਾਂ ਗੁਆ ਕੇ ਹਾਸਲ ਕੀਤਾ। ਹੈਦਰਾਬਾਦ ਨੇ ਪਾਵਰਪਲੇਅ ਦੌਰਾਨ ਆਪਣੇ 3 ਅਹਿਮ ਵਿਕਟ ਗੁਆਉਣ ਦੇ ਬਾਵਜੂਦ ਵੀ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਟੀਮ ਵੱਲੋਂ ਕਪਤਾਨ ਈਸ਼ਾਨ ਕਿਸ਼ਨ ਨੇ ਸ਼ਾਨਦਾਰ 80 ਦੌੜਾਂ ਦੀ ਪਾਰੀ ਖੇਡੀ ਅਤੇ ਅਨੀਕੇਤ ਵਰਮਾ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਬੰਗਲੁਰੂ ਵੱਲੋਂ ਰੋਮਾਰੀਓ ਸ਼ੈਫਰਡ ਅਤੇ ਜੈਕਬ ਡਫੀ ਨੇ 3-3 ਵਿਕਟਾਂ ਹਾਸਲ ਕੀਤੀਆਂ। ਆਰਸੀਬੀ ਦੀਆਂ ਇਕ ਵੇਲੇ 12 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਸਨ। ਇਸ ਤੋਂ ਪਹਿਲਾਂ ਦੇਵਦਤ ਪਦੀਕਲ 26 ਗੇਂਦਾਂ ਵਿੱਚ 61 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਜੈਦੇਵ ਉਨਾਦਕਟ ਨੇ ਫਿਲ ਸਾਲਟ ਨੂੰ ਸਿਰਫ 9 ਦੌੜਾਂ 'ਤੇ ਪੈਵੇਲੀਅਨ ਭੇਜਿਆ। -ਪੀਟੀਆਈ

Advertisement

Advertisement
×