Rashid Khan ਨੇ Indian citizenship ਦੀ ਪੇਸ਼ਕਸ਼ ਨਕਾਰੀ
ਅਫ਼ਗਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੂੰ ਭਾਰਤ ਸਣੇ ਦੋ ਦੇਸ਼ਾਂ ਵੱਲੋਂ ਗ਼ੈਰ-ਰਸਮੀ ਤੌਰ ’ਤੇ ਨਾਗਰਿਕਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਇਸ ਸਟਾਰ ਕ੍ਰਿਕਟਰ ਨੇ ਆਪਣੇ ਵਤਨ ਪ੍ਰਤੀ ਵਫ਼ਾਦਾਰ ਰਹਿਣ ਦਾ ਫ਼ੈਸਲਾ ਕਰਦਿਆਂ...
Advertisement
ਅਫ਼ਗਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੂੰ ਭਾਰਤ ਸਣੇ ਦੋ ਦੇਸ਼ਾਂ ਵੱਲੋਂ ਗ਼ੈਰ-ਰਸਮੀ ਤੌਰ ’ਤੇ ਨਾਗਰਿਕਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਇਸ ਸਟਾਰ ਕ੍ਰਿਕਟਰ ਨੇ ਆਪਣੇ ਵਤਨ ਪ੍ਰਤੀ ਵਫ਼ਾਦਾਰ ਰਹਿਣ ਦਾ ਫ਼ੈਸਲਾ ਕਰਦਿਆਂ ਇਨ੍ਹਾਂ ਪੇਸ਼ਕਸ਼ਾਂ ਨੂੰ ਨਕਾਰ ਦਿੱਤਾ। ਇਹ ਖ਼ੁਲਾਸਾ ਇੱਕ ਨਵੀਂ ਕਿਤਾਬ ਵਿੱਚ ਹੋਇਆ ਹੈ। ਸੋਮਵਾਰ ਨੂੰ ਰਿਲੀਜ਼ ਹੋਣ ਵਾਲੀ ਕਿਤਾਬ ‘ਰਾਸ਼ਿਦ ਖ਼ਾਨ: ਫਰੌਮ ਸਟ੍ਰੀਟਸ ਟੂ ਸਟਾਰਡਮ’ ਵਿੱਚ ਇਸ ਆਲਰਾਊਂਡਰ ਨੇ ਲੇਖਕ ਮੁਹੰਮਦ ਹਾਂਡ ਜਾਫ਼ਰ ਨੂੰ ਦੱਸਿਆ ਕਿ ਭਾਰਤ ਅਤੇ ਆਸਟਰੇਲੀਆ ਦੋਵਾਂ ਨੇ ਅਜਿਹੀਆਂ ਪੇਸ਼ਕਸ਼ਾਂ ਕੀਤੀਆਂ ਸਨ।
Advertisement
Advertisement
×

