DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਣਜੀ: ਜੰਮੂ ਕਸ਼ਮੀਰ ਦੀ ਖ਼ਿਤਾਬ ਲਈ 67 ਸਾਲ ਦੀ ਉਡੀਕ ਮੁੱਕੀ

ਫਾਈਨਲ ’ਚ ਕਰਨਾਟਕ ਨੂੰ ਹਰਾ ਕੇ ਪਹਿਲੀ ਵਾਰ ਜਿੱਤੀ ਰਣਜੀ ਟਰਾਫੀ; ਮੋਦੀ ਤੇ ਉਮਰ ਵੱਲੋਂ ਵਧਾਈ

  • fb
  • twitter
  • whatsapp
  • whatsapp
featured-img featured-img
ਜੰਮੂ ਕਸ਼ਮੀਰ ਦੀ ਟੀਮ ਰਣਜੀ ਟਰਾਫੀ ਜਿੱਤਣ ਦੀ ਖੁਸ਼ੀ ਮਨਾਉਂਦੀ ਹੋਈ। -ਫੋਟੋ: ਪੀਟੀਆਈ
Advertisement

ਜੰਮੂ ਕਸ਼ਮੀਰ ਨੇ ਆਪਣੇ ਜੋਸ਼ ਤੇ ਜਜ਼ਬੇ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਅੱਜ ਇੱਥੇ ਕਰਨਾਟਕ ਖ਼ਿਲਾਫ਼ ਡਰਾਅ ਰਹੇ ਫਾਈਨਲ ਵਿਚ ਪਹਿਲੀ ਪਾਰੀ ’ਚ ਹਾਸਲ ਕੀਤੀ ਲੀਡ ਦੇ ਆਧਾਰ ’ਤੇ ਪਹਿਲੀ ਵਾਰ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਕੇ 67 ਸਾਲ ਦੀ ਉਡੀਕ ਖ਼ਤਮ ਕੀਤੀ ਅਤੇ ਆਪਣਾ ਨਾਂ ਇਤਿਹਾਸ ’ਚ ਦਰਜ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਜਿੱਤ ਲਈ  ਵਧਾਈ ਦਿੱਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਕ੍ਰਿਕਟ ਟੀਮ ਦੀ ਇਤਿਹਾਸਕ ਜਿੱਤ ’ਤੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਲਈ ਦੋ ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

Advertisement

ਜੰਮੂ ਕਸ਼ਮੀਰ ਨੇ ਇਹ ਜਿੱਤ ਅੱਠ ਵਾਰ ਦੇ ਚੈਂਪੀਅਨ ਕਰਨਾਟਕ ਖ਼ਿਲਾਫ਼ ਦਰਜ ਕੀਤੀ ਹੈ। ਉਸ ਨੇ ਪੰਜ ਦਿਨ ਤੱਕ ਚੱਲੇ ਮੁਕਾਬਲੇ ’ਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਟਰਾਫੀ ਟੂਰਨਾਮੈਂਟ ਦੇ ਇਸ ਸੈਸ਼ਨ ’ਚ ਆਪਣੀ ਮੁਹਿੰਮ ਸ਼ਾਨਦਾਰ ਢੰਗ ਨਾਲ ਮੁਕੰਮਲ ਕੀਤੀ। ਜੰਮੂ ਕਸ਼ਮੀਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ’ਚ 584 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਕਰਨਾਟਕ ਦੀ ਟੀਮ 293 ਦੌੜਾਂ ਬਣਾ ਸਕੀ ਸੀ। ਇਸ ਤਰ੍ਹਾਂ ਜੰਮੂ ਕਸ਼ਮੀਰ ਨੂੰ 291 ਦੌੜਾਂ ਦੀ ਲੀਡ ਮਿਲੀ ਤੇ ਉਸ ਨੇ ਕਰਨਾਟਕ ਨੂੰ ਫਾਲੋਆਨ ਲਈ ਸੱਦਣ ਦੀ ਥਾਂ ਦੂਜੀ ਪਾਰੀ ਖੇਡਣ ਦਾ ਫ਼ੈਸਲਾ ਕੀਤਾ। ਮੈਚ ਦੇ ਪੰਜਵੇਂ ਤੇ ਆਖਰੀ ਦਿਨ ਜੰਮੂ ਕਸ਼ਮੀਰ ਨੇ ਜਦੋਂ ਆਪਣੀ ਦੂਜੀ ਪਾਰੀ ’ਚ ਚਾਰ ਵਿਕਟਾਂ ’ਤੇ 342 ਦੌੜਾਂ ਬਣਾਈਆਂ ਸਨ ਤਾਂ ਦੋਵਾਂ ਟੀਮਾਂ ਦੇ ਕਪਤਾਨ ਮੈਚ ਡਰਾਅ ਕਰਨ ’ਤੇ ਸਹਿਮਤ ਹੋ ਗਏ ਤੇ ਜੰਮੂ ਕਸ਼ਮੀਰ ਪਹਿਲੀ ਵਾਰ ਚੈਂਪੀਅਨ ਬਣ ਗਿਆ।

Advertisement

Advertisement
×