ਮੋਬਾਈਲ ਵਰਤਣ ’ਤੇ Rajasthan Royals ਦੇ Manager ਨੂੰ ਜੁਰਮਾਨਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਾਜਸਥਾਨ ਰੌਇਲਜ਼ ਦੇ ਟੀਮ ਮੈਨੇਜਰ ਰੋਮੀ ਭਿੰਡਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਲੱਖ ਰੁਪਏ ਜੁਰਮਾਨਾ ਕੀਤਾ ਹੈ। ਬੋਰਡ ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਇਹ ਕਾਰਵਾਈ 10 ਅਪਰੈਲ ਨੂੰ ਗੁਹਾਟੀ ਵਿੱਚ...
Advertisement
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਾਜਸਥਾਨ ਰੌਇਲਜ਼ ਦੇ ਟੀਮ ਮੈਨੇਜਰ ਰੋਮੀ ਭਿੰਡਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਲੱਖ ਰੁਪਏ ਜੁਰਮਾਨਾ ਕੀਤਾ ਹੈ। ਬੋਰਡ ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਇਹ ਕਾਰਵਾਈ 10 ਅਪਰੈਲ ਨੂੰ ਗੁਹਾਟੀ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਡਗਆਊਟ ਵਿੱਚ ਮੋਬਾਈਲ ਵਰਤਣ ਕਾਰਨ ਕੀਤੀ ਗਈ ਹੈ। ਸ਼ਰਦ ਕੁਮਾਰ ਦੀ ਅਗਵਾਈ ਹੇਠਲੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਭਿੰਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪਰ ਉਨ੍ਹਾਂ ਦਾ ਜਵਾਬ ਤਸੱਲੀਬਖ਼ਸ਼ ਨਹੀਂ ਮਿਲਿਆ। ਨਿਯਮਾਂ ਅਨੁਸਾਰ ਖਿਡਾਰੀ ਅਤੇ ਸਹਾਇਕ ਅਮਲਾ ਡਰੈਸਿੰਗ ਰੂਮ ’ਚ ਫੋਨ ਵਰਤ ਸਕਦੇ ਹਨ ਪਰ ਡਗਆਊਟ ਵਿੱਚ ਇਸ ’ਤੇ ਮੁਕੰਮਲ ਪਾਬੰਦੀ ਹੈ।
Advertisement
Advertisement
×

