DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Pakistan ਮੈਚ ’ਤੇ ਮੀਂਹ ਦਾ ਪ੍ਰਛਾਵਾਂ; ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਨੇ ਚਿੰਤਾ ਵਧਾਈ

Bay of bengal ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਨਾਲ ਐਤਵਾਰ ਸ਼ਾਮ ਵੇਲੇ ਬਦਲੇਗਾ ਮੌਸਮ

  • fb
  • twitter
  • whatsapp
  • whatsapp
featured-img featured-img
ਫੋਟੋ: ਰਾਇਟਰਜ਼
Advertisement

ਕੋਲੰਬੋ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵੱਡੇ ਮੁਕਾਬਲੇ ਤੋਂ ਦੋ ਦਿਨ ਪਹਿਲਾਂ ਭਾਵੇਂ ਮੌਸਮ ਸਾਫ਼ ਹੈ ਪਰ ਮੈਚ ਵਾਲੇ ਦਿਨ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਸ੍ਰੀਲੰਕਾ ਦੇ ਮੌਸਮ ਵਿਗਿਆਨ ਵਿਭਾਗ ਨੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਚਿਤਾਵਨੀ ਦਿੱਤੀ ਹੈ ਜਿਸ ਕਾਰਨ ਐਤਵਾਰ ਸ਼ਾਮ ਨੂੰ ਹੋਣ ਵਾਲੇ ਇਸ ਅਹਿਮ ਵਿਸ਼ਵ ਕੱਪ ਮੈਚ ਵਿੱਚ ਵਿਘਨ ਪੈ ਸਕਦਾ ਹੈ। ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਐਤਵਾਰ ਸਵੇਰ ਦੀ ਸ਼ੁਰੂਆਤ ਗਰਮ ਅਤੇ ਨਮੀ ਵਾਲੀ ਹੋਵੇਗੀ ਅਤੇ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਹੈ ਪਰ ਦੁਪਹਿਰ ਵੇਲੇ ਗਰਜ ਨਾਲ ਮੀਂਹ ਪੈਣ ਦੀ 50 ਤੋਂ 70 ਫੀਸਦੀ ਸੰਭਾਵਨਾ ਜਤਾਈ ਗਈ ਹੈ, ਜੋ ਕ੍ਰਿਕਟ ਪ੍ਰਸ਼ੰਸਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

Advertisement

ਭਾਰਤ ਅਤੇ ਪਾਕਿਸਤਾਨ ਦਾ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ ਪਰ ਮੌਸਮ ਦੇ ਅਨੁਮਾਨਾਂ ਅਨੁਸਾਰ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਭਾਰੀ ਮੀਂਹ ਪੈ ਸਕਦਾ ਹੈ। ਇਸ ਕਾਰਨ ਟਾਸ ਵਿੱਚ ਦੇਰੀ ਹੋਣ ਜਾਂ ਓਵਰਾਂ ਦੀ ਕਟੌਤੀ ਹੋਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਰਾਤ 8 ਵਜੇ ਤੋਂ ਬਾਅਦ ਮੌਸਮ ਵਿੱਚ ਕੁਝ ਸੁਧਾਰ ਹੋਣ ਦੀ ਉਮੀਦ ਹੈ ਪਰ ਰਾਤ ਭਰ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਸ਼ਨਿਚਰਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤੀ ਟੀਮ ਦੇ ਪ੍ਰੈਕਟਿਸ ਸੈਸ਼ਨ ਵਿੱਚ ਵਿਘਨ ਪੈ ਸਕਦਾ ਹੈ। ਕੋਲੰਬੋ ਵਿੱਚ ਇਸ ਸਮੇਂ ਅਜਿਹਾ ਮੀਂਹ ਪੈਣਾ ਗੈਰ-ਮੌਸਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਇਸ ਵਿਸ਼ਵ ਕੱਪ ਦੇ ਕਿਸੇ ਵੀ ਮੈਚ ਵਿੱਚ ਮੌਸਮ ਨੇ ਕੋਈ ਵੱਡੀ ਰੁਕਾਵਟ ਨਹੀਂ ਪਾਈ ਹੈ।

Advertisement

ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਇਹ ਹੈ ਕਿ ਆਰ. ਪ੍ਰੇਮਦਾਸਾ ਸਟੇਡੀਅਮ ਦਾ ਡਰੇਨੇਜ ਸਿਸਟਮ ਬਹੁਤ ਵਧੀਆ ਹੈ ਅਤੇ ਇੱਥੋਂ ਦਾ ਸਟਾਫ਼ ਅਜਿਹੇ ਮੀਂਹ ਨਾਲ ਨਜਿੱਠਣ ਵਿੱਚ ਮਾਹਿਰ ਹੈ। ਹੋਰ ਸਟੇਡੀਅਮਾਂ ਦੇ ਉਲਟ, ਇੱਥੇ ਪੂਰੇ ਮੈਦਾਨ ਨੂੰ ਢਕਣ ਲਈ ਕਵਰ ਮੌਜੂਦ ਹਨ, ਜਿਸ ਨਾਲ ਆਊਟਫੀਲਡ ਨੂੰ ਗਿੱਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਮੈਦਾਨੀ ਸਟਾਫ਼ ਮਸ਼ੀਨਾਂ ਦੀ ਬਜਾਏ ਹੱਥੀਂ ਪਾਣੀ ਨੂੰ ਬਾਹਰ ਕੱਢਣ ਦੀ ਤਕਨੀਕ ਵਰਤਦਾ ਹੈ, ਜੋ ਕਿ ਕਾਫ਼ੀ ਤੇਜ਼ ਮੰਨੀ ਜਾਂਦੀ ਹੈ। ਆਮ ਤੌਰ ’ਤੇ ਭਾਰੀ ਮੀਂਹ ਰੁਕਣ ਤੋਂ ਬਾਅਦ ਮੈਦਾਨ ਨੂੰ ਸਿਰਫ਼ 45 ਤੋਂ 60 ਮਿੰਟਾਂ ਵਿੱਚ ਦੁਬਾਰਾ ਖੇਡਣ ਯੋਗ ਬਣਾ ਦਿੱਤਾ ਜਾਂਦਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਵਿਸ਼ਵ ਕੱਪ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿੱਚ ਦੋਵੇਂ ਟੀਮਾਂ 15 ਫਰਵਰੀ ਨੂੰ ਕੋਲੰਬੋ ਵਿੱਚ ਆਹਮੋ-ਸਾਹਮਣੇ ਹੋਣ ਵਾਲੀਆਂ ਹਨ ਪਰ ਮੌਸਮ ਵਿਭਾਗ ਨੇ ਉਸ ਦਿਨ ਮੀਂਹ ਪੈੈਣ ਦੀ ਪੇਸ਼ੀਨਗੋਈ ਕੀਤੀ ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਵੱਡੇ ਮੁਕਾਬਲੇ ਦਾ ਆਨੰਦ ਲੈਣ ਤੋਂ ਖੁੰਝ ਸਕਦੇ ਹਨ। ਇਹ ਪਤਾ ਲੱਗਿਆ ਹੈ ਕਿ ਭਾਰਤੀ ਟੀਮ ਕੋਲੰਬੋ ਲਈ ਰਵਾਨਾ ਹੋ ਗਈ ਹੈ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ; ਭਾਰਤ ਨੇ ਮੁੰਬਈ ਵਿੱਚ ਅਮਰੀਕਾ ਨੂੰ ਅਤੇ ਦਿੱਲੀ ਵਿੱਚ ਨਾਮੀਬੀਆ ਨੂੰ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਹਨ। ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੈਚ ਕੋਲੰਬੋ ਵਿੱਚ ਹੀ ਖੇਡ ਰਹੀ ਹੈ ਅਤੇ ਉਸ ਨੇ ਵੀ ਅਮਰੀਕਾ ਅਤੇ ਨੀਦਰਲੈਂਡ ਨੂੰ ਸ਼ੁਰੂਆਤੀ ਮੁਕਾਬਲਿਆਂ ਵਿੱਚ ਹਰਾਇਆ ਹੈ।

ਮੌਸਮ ਵਿਭਾਗ ਅਨੁਸਾਰ 15 ਫਰਵਰੀ ਨੂੰ ਪੂਰੇ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਮੀਂਹ ਪੈਣ ਦੇ ਆਸਾਰ ਸਵੇਰ ਵੇਲੇ ਜ਼ਿਆਦਾ ਹਨ ਜਦਕਿ ਮੈਚ ਦੌਰਾਨ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫਿਲਹਾਲ ਪ੍ਰਸ਼ੰਸਕ ਇਹੀ ਦੁਆ ਕਰ ਰਹੇ ਹਨ ਕਿ ਮੌਸਮ ਸਾਫ਼ ਰਹੇ ਅਤੇ ਉਨ੍ਹਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਮੈਚ ਲਈ ਪ੍ਰਸੰਸਕਾਂ ਵਿਚ ਖਾਸਾ ਉਤਸ਼ਾਹ ਹੈ ਤੇ ਮੁੰਬਈ ਤੋਂ ਕੋਲੰਬੋ ਹਵਾਈ ਉਡਾਣ ਦੇ ਕਿਰਾਏ ਅਸਮਾਨੀਂ ਚੜ੍ਹ ਗਏ ਹਨ।

Advertisement
×