Teqball ’ਚ ਕੁਇੰਸੀ ਦੋ ਤਗ਼ਮਿਆਂ ਤੋਂ ਖੁੰਝੀ
ਪੰਜ ਮਿੰਟ ਦੇ ਫ਼ਰਕ ਨਾਲ ਦੋਵੇਂ ਮੁਕਾਬਲੇ ਖੇਡੇ; ਸਿੰਗਲਜ਼ ਵਿੱਚ ਜਪਾਨੀ ਖਿਡਾਰਨ ਤੋਂ 11-12, 11-12 ਨਾਲ ਹਾਰੀ; ਮਿਕਸਡ ਡਬਲਜ਼ ਵਿੱਚ ਭਾਰਤੀ ਜੋੜੀ ਨੂੰ ਵੀਅਤਨਾਮੀ ਜੋੜੀ ਨੇ ਹਰਾਇਆ
Advertisement
ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਟੈੱਕਬਾਲ ਖੇਡ ਵਿੱਚ ਭਾਰਤ ਦੀ ਕੁਇੰਸੀ ਡਿਸੂਜ਼ਾ ਇਤਿਹਾਸ ਰਚਣ ਤੋਂ ਖੁੰਝ ਗਈ। 24 ਸਾਲਾ ਕੁਇੰਸੀ ਨੇ ਅੱਜ ਸਿਰਫ਼ ਪੰਜ ਮਿੰਟ ਦੇ ਫ਼ਰਕ ਨਾਲ ਮਹਿਲਾ ਸਿੰਗਲਜ਼ ਅਤੇ ਮਿਕਸਡ ਡਬਲਜ਼ ਵਿੱਚ ਕਾਂਸੇ ਦੇ ਤਗ਼ਮੇ ਲਈ ਦੋ ਮੁਕਾਬਲੇ ਖੇਡੇ, ਪਰ ਦੋਵਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਕੁਇੰਸੀ ਨੇ ਦੁਨੀਆਂ ਦੀ ਸੱਤਵੇਂ ਨੰਬਰ ਦੀ ਜਪਾਨੀ ਖਿਡਾਰਨ ਯੁਇਨਾ ਸਾਕਾਮੋਤੋ ਨੂੰ ਸਖ਼ਤ ਟੱਕਰ ਦਿੱਤੀ, ਪਰ ਉਹ 0-2 (11-12, 11-12) ਨਾਲ ਹਾਰ ਗਈ। ਦੂਜੀ ਗੇਮ ਵਿੱਚ ਸਕੋਰ 11-11 ’ਤੇ ਬਰਾਬਰ ਹੋਣ ਮਗਰੋਂ ਰੈਫਰੀ ਦੇ ਇੱਕ ਫ਼ੈਸਲੇ ਕਾਰਨ ਮੈਚ ਜਪਾਨੀ ਖਿਡਾਰਨ ਦੇ ਪੱਖ ਵਿੱਚ ਚਲਾ ਗਿਆ। ਇਸ ਹਾਰ ਦੇ ਸਿਰਫ਼ ਪੰਜ ਮਿੰਟ ਬਾਅਦ ਹੀ ਕੁਇੰਸੀ ਮਿਕਸਡ ਡਬਲਜ਼ ਵਿੱਚ ਮੁਹੰਮਦ ਅਨਸ ਬੇਗ ਨਾਲ ਮੁੜ ਕੋਰਟ ਵਿੱਚ ਉੱਤਰੀ। ਇੱਥੇ ਵੀਅਤਨਾਮ ਦੀ ਜੋੜੀ ਹੋਆਂਗ ਮਿਨ ਤਾਨ ਐੱਨ ਅਤੇ ਜੀ ਐੱਨ ਤਰਿਨ ਨੇ ਭਾਰਤੀ ਜੋੜੀ ਨੂੰ 0-2 (9-12, 6-12) ਨਾਲ ਹਰਾ ਦਿੱਤਾ।
Advertisement
Advertisement
Advertisement
×

