ਕਤਰ ਓਪਨ: ਅਲਕਰਾਜ਼ ਬਣਿਆ ਚੈਂਪੀਅਨ
ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਕਾਰਲੋਸ ਅਲਕਰਾਜ਼ ਨੇ ਸ਼ਾਨਦਾਰ ਖੇਡ ਦਾ ਨਮੂਨਾ ਪੇਸ਼ ਕਰਦਿਆਂ ਆਰਥਰ ਫਿਲਸ ਨੂੰ ਸਿਰਫ਼ 50 ਮਿੰਟ ਵਿੱਚ 6-2, 6-1 ਨਾਲ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸਪੇਨ ਦੇ ਇਸ ਸਟਾਰ ਖਿਡਾਰੀ ਨੇ...
Tennis - Qatar Open - Khalifa International Tennis and Squash complex, Doha, Qatar - February 21, 2026 Spain's Carlos Alcaraz celebrates with the Qatar Open trophy after winning the final match against France's Arthur Fils REUTERS/Mohammed Salem
Advertisement
ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਕਾਰਲੋਸ ਅਲਕਰਾਜ਼ ਨੇ ਸ਼ਾਨਦਾਰ ਖੇਡ ਦਾ ਨਮੂਨਾ ਪੇਸ਼ ਕਰਦਿਆਂ ਆਰਥਰ ਫਿਲਸ ਨੂੰ ਸਿਰਫ਼ 50 ਮਿੰਟ ਵਿੱਚ 6-2, 6-1 ਨਾਲ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸਪੇਨ ਦੇ ਇਸ ਸਟਾਰ ਖਿਡਾਰੀ ਨੇ ਇਸ ਤਰ੍ਹਾਂ 2026 ਵਿੱਚ ਆਪਣੀ ਜਿੱਤ ਦਾ ਸਿਲਸਿਲਾ 12 ਮੈਚ ਤੱਕ ਕਰ ਲਿਆ ਹੈ। ਉਸ ਨੇ ਇਸ ਸਾਲ ਆਸਟਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਤਰ੍ਹਾਂ ਉਸ ਨੇ ਕਰੀਅਰ ਗਰੈਂਡ ਸਲੈਮ ਪੂਰਾ ਕਰਨ ਯਾਨੀ ਚਾਰੇ ਗਰੈਂਡ ਸਲੈਮ ਜਿੱੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਨ ਦੇ 20 ਦਿਨਾਂ ਮਗਰੋਂ ਕਤਰ ਓਪਨ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।
Advertisement
Advertisement
×

