DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀ ਵੀ ਸਿੰਧੂ ਦੇ ਨਵੇਂ ਸੀਜ਼ਨ ਦੀ ਜਿੱਤ ਨਾਲ ਸ਼ੁਰੂਆਤ

ਸੱਟ ਕਾਰਨ ਲੰਮੇ ਸਮੇਂ ਤੱਕ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰਦਿਆਂ ਪੀ ਵੀ ਸਿੰਧੂ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਉਨ੍ਹਾਂ ਨਾਲ ਪੁਰਸ਼ ਡਬਲਜ਼ ਦੀ ਜੋੜੀ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ ਵੀ ਮਲੇਸ਼ੀਆ ਓਪਨ...

  • fb
  • twitter
  • whatsapp
  • whatsapp
Advertisement

ਸੱਟ ਕਾਰਨ ਲੰਮੇ ਸਮੇਂ ਤੱਕ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰਦਿਆਂ ਪੀ ਵੀ ਸਿੰਧੂ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਉਨ੍ਹਾਂ ਨਾਲ ਪੁਰਸ਼ ਡਬਲਜ਼ ਦੀ ਜੋੜੀ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ ਵੀ ਮਲੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਚੀਨੀ ਤਾਇਪੇ ਦੀ ਸੁੰਗ ਸ਼ੂਓ ਯੂਨ ਨੂੰ 51 ਮਿੰਟ ਚੱਲੇ ਮੁਕਾਬਲੇ ਵਿੱਚ 21-14 ਤੇ 22-20 ਨਾਲ ਹਰਾਇਆ ਹੈ। ਸਿੰਧੂ ਨੇ ਆਪਣੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਹੁਣ ਰਾਊਂਡ-ਆਫ-16 ਵਿੱਚ ਜਪਾਨ ਦੀ 9ਵੇਂ ਰੈਂਕ ਵਾਲੀ ਖਿਡਾਰਨ ਤੋਮੋਕਾ ਮਿਆਜ਼ਾਕੀ ਨਾਲ ਭਿੜਨਾ ਹੈ। ਮਿਕਸਡ ਡਬਲਜ਼ ਵਿੱਚ ਧਰੁਵ ਕਪਿਲਾ ਤੇ ਤਾਨੀਸ਼ਾ ਕ੍ਰਾਸਟੋ ਦੀ ਜੋੜੀ ਨੂੰ ਅਮਰੀਕੀ ਜੋੜੀ ਪ੍ਰੈਸਲੇ ਸਮਿਥ ਅਤੇ ਜੇਨੀ ਗਾਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Advertisement
Advertisement
×