DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

PV Sindhu ਨੇ Japan Open ਦਾ Title ਜਿੱਤਿਆ

ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ਨੂੰ 21-17, 21-17 ਨਾਲ ਹਰਾੲਿਆ; ਭਾਰਤੀ ਸ਼ਟਲਰ ਦੀ ਦੋ ਸਾਲਾਂ ’ਚ ਪਹਿਲੀ ਖ਼ਿਤਾਬੀ ਜਿੱਤ

  • fb
  • twitter
  • whatsapp
  • whatsapp
Advertisement

ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਸ਼ਟਲਰ ਪੀ ਵੀ ਸਿੰਧੂ ਨੇ ਐਤਵਾਰ ਨੂੰ ਜਪਾਨ ਓਪਨ ਵਿੱਚ ਹਮਲਾਵਰ ਖੇਡ ਦਿਖਾਉਂਦਿਆਂ ਮੁਕਾਮੀ ਖਿਡਾਰਨ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਪਹਿਲੀ ਵਾਰ ਸੁਪਰ 750 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ 31 ਸਾਲਾ ਸਿੰਧੂ ਨੇ ਲਗਾਤਾਰ ਹਮਲੇ ਕੀਤੇ ਅਤੇ ਰਣਨੀਤਕ ਅਨੁਸ਼ਾਸਨ ਦੇ ਨਾਲ ਅਹਿਮ ਪਲਾਂ ’ਚ ਸੰਜਮ ਬਣਾ ਕੇ ਰੱਖਦਿਆਂ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ਨੂੰ 21-17, 21-17 ਨਾਲ ਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਜਿੱਤ ’ਤੇ ਸਿੰਧੂ ਨੂੰ ਵਧਾਈ ਦਿੱਤੀ ਹੈ।

ਸਿੰਧੂ ਨੇ ਪਿਛਲੇ ਦੋ ਸਾਲਾਂ ਵਿੱਚ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਹੈ। ਸਿੰਧੂ ਨੇ ਮੈਚ ਉਪਰੰਤ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ, ਮੇਰੇ ਕੋਲ ਸ਼ਬਦ ਨਹੀਂ ਹਨ ਕਿਉਂਕਿ ਆਖਰੀ ਜਿੱਤ ਨੂੰ 19 ਮਹੀਨੇ ਹੋ ਗਏ ਸਨ। ਮੈਨੂੰ ਲੱਗਦਾ ਹੈ ਕਿ ਮੇਰਾ ਆਤਮ ਵਿਸ਼ਵਾਸ ਵਧਿਆ ਹੈ।’’ ਸਿੰਧੂ ਨੇ ਆਪਣਾ ਪਿਛਲਾ ਖ਼ਿਤਾਬ 2024 ਵਿੱਚ ਸੱਯਦ ਮੋਦੀ ਕੌਮਾਂਤਰੀ ਟੂਰਨਾਮੈਂਟ ਵਿਚ ਜਿੱਤਿਆ ਸੀ। ਜਪਾਨ ਓਪਨ ਦੀ ਇਹ ਜਿੱਤ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਮਗਰੋਂ ਉਸ ਦੀ ਸਭ ਤੋਂ ਵੱਡੀ ਖ਼ਿਤਾਬੀ ਜਿੱਤ ਹੈ।

Advertisement

Advertisement
Advertisement
×