PV Sindhu ਆਪਣੀ ਪੁਰਾਣੀ ਵਿਰੋਧੀ ਯੰਗ ਤੋਂ ਹਾਰੀ
ਭਾਰਤ ਦੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਵਿਸ਼ਵ ਦੀ ਨੰਬਰ 1 ਖਿਡਾਰਨ ਐਨ ਸੇ ਯੰਗ ਨੂੰ ਲਗਾਤਾਰ ਮੁਸ਼ਕਲ ਵਿੱਚ ਪਾਉਣ ਲਈ ਲੋੜੀਂਦੀ ਨਿਰੰਤਰਤਾ ਨਹੀਂ ਦਿਖਾ ਸਕੀ ਅਤੇ ਕੁਆਰਟਰ ਫਾਈਨਲ ਵਿੱਚ 21-17, 21-14 ਨਾਲ ਹਾਰ ਕੇ ਬਾਹਰ ਹੋ ਗਈ। ਪੁਰਸ਼ ਡਬਲਜ਼...
Advertisement
ਭਾਰਤ ਦੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਵਿਸ਼ਵ ਦੀ ਨੰਬਰ 1 ਖਿਡਾਰਨ ਐਨ ਸੇ ਯੰਗ ਨੂੰ ਲਗਾਤਾਰ ਮੁਸ਼ਕਲ ਵਿੱਚ ਪਾਉਣ ਲਈ ਲੋੜੀਂਦੀ ਨਿਰੰਤਰਤਾ ਨਹੀਂ ਦਿਖਾ ਸਕੀ ਅਤੇ ਕੁਆਰਟਰ ਫਾਈਨਲ ਵਿੱਚ 21-17, 21-14 ਨਾਲ ਹਾਰ ਕੇ ਬਾਹਰ ਹੋ ਗਈ। ਪੁਰਸ਼ ਡਬਲਜ਼ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਅੱਜ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਜਿੱਤ ਦਰਜ ਕਰ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਮਲੇਸ਼ੀਆ ਦੇ ਖਾਈ ਸ਼ਿੰਗ ਕਾਂਗ ਤੇ ਆਰੋਨ ਤਾਈ ਨੂੰ ਇਕ ਘੰਟਾ 5 ਮਿੰਟ ਤੱਕ ਚੱਲੇ ਬੇਹੱਦ ਥਕਾ ਦੇਣ ਵਾਲੇ ਮੁਕਾਬਲੇ ਵਿੱਚ 19-21, 21-17, 21-13 ਨਾਲ ਹਰਾਇਆ।
Advertisement
Advertisement
×

