DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੀਆਂ ਖਿਡਾਰਨਾਂ ਨੇ ਬਾਜ਼ੀ ਮਾਰੀ

69ਵੀਆਂ ਕੌਮੀ ਸਕੂਲ ਖੇਡਾਂ / ਤਾਇਕਵਾਂਡੋ ’ਚ ਹਰਸ਼ਿਤਾ ਤੇ ਜਸ਼ਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਕੌਮੀ ਸਕੂਲ ਖੇਡਾਂ ’ਚ ਇੱਕ ਮੁਕਾਬਲੇ ਦੀ ਝਲਕ। -ਫੋਟੋ: ਅਸ਼ਵਨੀ ਧਿਮਾਨ
Advertisement

ਇੱਥੇ ਚੱਲ ਰਹੀਆਂ 69ਵੀਆਂ ਕੌਮੀ ਸਕੂਲ ਖੇਡਾਂ ਦੇ ਅੱਜ ਦੂਜੇ ਦਿਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਤਾਇਕਵਾਂਡੋ ਵਿੱਚ ਪੰਜਾਬ ਦੀਆਂ ਖਿਡਾਰਨਾਂ ਹਰਸ਼ਿਤਾ ਅਤੇ ਜਸ਼ਿਤਾ ਨੇ ਪਹਿਲੇ ਸਥਾਨ ਹਾਸਲ ਕੀਤੇ।

ਖੇਡਾਂ ਦੇ ਅੱਜ ਦੂਜੇ ਦਿਨ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿੱਚ ਗਤਕੇ ਦੇ ਮੁਕਾਬਲੇ ਕਰਵਾਏ ਗਏ। ਗਤਕਾ ਲੜਕੇ (ਅੰਡਰ-19) ਵਰਗ ਦੇ ਦੋ ਰਾਊਂਡ ਹੋਏ। ਪਹਿਲੇ ਰਾਊਂਡ ਵਿੱਚ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ, ਵਿਦਿਆ ਭਾਰਤੀ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਜੰਮੂ ਕਸ਼ਮੀਰ ਜਦਕਿ ਦੂਜੇ ਰਾਊਂਡ ਦੇ ਮੁਕਾਬਲਿਆਂ ਵਿੱਚ ਪੰਜਾਬ, ਦਿੱਲੀ, ਛੱਤੀਸਗੜ੍ਹ ਤੇ ਚੰਡੀਗੜ੍ਹ ਦੇ ਖਿਡਾਰੀ ਜੇਤੂ ਰਹੇ। ਇਸੇ ਤਰ੍ਹਾਂ ਪੀ ਏ ਯੂ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਤਾਇਕਵਾਂਡੋ ਲੜਕੀਆਂ (ਅੰਡਰ-14) ਦੇ 16 ਕਿਲੋ ਤੋਂ ਘੱਟ ਭਾਰ ਵਰਗ ਦੇ ਮੁਕਾਬਲੇ ਵਿੱਚ ਪੰਜਾਬ ਦੀ ਹਰਸ਼ਿਤਾ ਨੇ ਪਹਿਲਾ ਤੇ ਤਾਮਿਲਨਾਡੂ ਦੀ ਜੈਸਿਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ (ਅੰਡਰ-14) ਦੇ 18 ਕਿਲੋ ਤੋਂ ਘੱਟ ਭਾਰ ਵਰਗ ’ਚ ਪੰਜਾਬ ਦੀ ਖਿਡਾਰਨ ਜਸ਼ਿਤਾ ਨੇ ਪਹਿਲਾ ਤੇ ਹਰਿਆਣਾ ਦੀ ਮੀਨਾਕਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
×