DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਕਿੰਗਜ਼ ਨੇ ਮੈਚ ਨਾਲ ਦਰਸ਼ਕਾਂ ਦੇ ਦਿਲ ਜਿੱਤੇ

ਸਰਕਾਰੀ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਮੈਚ ਦਿਖਾਇਆ

  • fb
  • twitter
  • whatsapp
  • whatsapp
featured-img featured-img
ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਮੈਚ ਦਾ ਆਨੰਦ ਮਾਣਦੇ ਹੋਏ ਦਰਸ਼ਕ। -ਫੋਟੋ: ਵਿੱਕੀ ਘਾਰੂ
Advertisement

ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਹੋਏ ਆਈ ਪੀ ਐੱਲ ਦੇ ਮੁਕਾਬਲੇ ਦਾ ਦਰਸ਼ਕਾਂ ਦੀ 38 ਹਜ਼ਾਰ ਦੀ ਸਮਰੱਥਾ ਵਾਲੇ ਖ਼ਚਾਖਚ ਭਰੇ ਸਟੇਡੀਅਮ ਨੇ ਖ਼ੂਬ ਆਨੰਦ ਮਾਣਿਆ। ਪੰਜਾਬ ਕਿੰਗਜ਼ ਦੇ ਸ਼੍ਰੇਅਸ਼ ਅਈਅਰ, ਪ੍ਰਭਸਿਮਰਨ, ਪ੍ਰਯਾਂਸ ਆਰੀਆ ਦੀ ਬੱਲੇਬਾਜ਼ੀ ’ਤੇ ਦਰਸ਼ਕਾਂ ਨੇ ਭੰਗੜਾ ਪਾਇਆ। ਪੰਜਾਬ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਮੈਚ ਵੀ ਜਿੱਤਿਆ ਅਤੇ ਦਰਸ਼ਕਾਂ ਦੇ ਦਿਲ ਵੀ ਜਿੱਤੇ। ਦਰਸ਼ਕਾਂ ਵੱਲੋਂ ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਲਾਏ ਗਏ।

ਬਾਅਦ ਦੁਪਹਿਰ ਸਾਢੇ ਤਿੰਨ ਵਜੇ ਆਰੰਭ ਹੋਏ ਮੈਚ ਦੇ ਆਰੰਭ ਵਿਚ ਦਰਸ਼ਕਾਂ ਨੂੰ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪਿਆ ਪਰ ਜਲਦੀ ਹੀ ਮੌਸਮ ਖੁਸ਼ਗਵਾਰ ਹੋ ਗਿਆ। ਦਰਸ਼ਕਾਂ ਵਿੱਚ ਮੈਚ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਮੈਚ ਆਰੰਭ ਹੋਣ ਤੋਂ ਦੋ ਘੰਟੇ ਪਹਿਲਾਂ ਹੀ ਗੇਟਾਂ ਅੱਗੇ ਕਤਾਰਾਂ ਲਗਾ ਦਿੱਤੀਆਂ। ਸਰਕਾਰੀ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਮੁਫ਼ਤ ਮੈਚ ਦਿਖਾਇਆ ਗਿਆ। ਪੰਜਾਬ ਕਿੰਗਜ਼ ਦੀਆਂ ਟੀ ਸ਼ਰਟ ਪਾਈ ਹਜ਼ਾਰਾਂ ਦਰਸ਼ਕ ਪਹੁੰਚੇ ਹੋਏ ਸਨ, ਜਿਸ ਕਾਰਨ ਸਟੇਡੀਅਮ ਲਾਲ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਸੀ।

Advertisement

ਮੈਚ ਦੀ ਪਹਿਲੀ ਪਾਰੀ ਮੁੱਕਣ ’ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਨੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਸਟੇਡੀਅਮ ਵਿੱਚ ਪੰਜਾਬੀ ਗੀਤਾਂ ਦੀਆਂ ਧੁਨਾ ਲਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਰਿਹਾ। ਵਹੀਕਲਾਂ ਦੀ ਪਾਰਕਿੰਗ ਸਟੇਡੀਅਮ ਤੋਂ ਦੂਰ ਹੋਣ ਕਰਕੇ ਵੱਡੀ ਗਿਣਤੀ ਦਰਸ਼ਕਾਂ ਪੈਦਲ ਚੱਲ ਕੇ ਸਟੇਡੀਅਮ ਵਿਚ ਪਹੁੰਚੇ। ਮੈਚ ਕਾਰਨ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਕਾਰਨ ਸਟੇਡੀਅਮ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚ ਖ਼ਤਮ ਹੋਣ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ।

Advertisement

ਪੁਲੀਸ ਵੱਲੋਂ ਮੈਚ ਦੇ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਲਈ ਦੋ ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ। ਮੈਚ ਤੋਂ ਬਾਅਦ ਸਟੇਡੀਅਮ ਅੱਗੇ ਲੱਗਦੀਆਂ ਰੇਹੜੀਆਂ ਅਤੇ ਆਟੋਜ਼ ਕਾਰਨ ਰਾਹਗੀਰਾਂ ਨੂੰ ਲੰਘਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੇ ਸਟੇਡੀਅਮ ਦੇ ਅੰਦਰ ਵਸਤਾਂ ਮਹਿੰਗੀਆਂ ਵੇਚੇ ਜਾਣ ਦੇ ਦੋਸ਼ ਵੀ ਲਾਏ।

Advertisement
×