DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Punjab Kings ਨੇ Chennai Super Kings ਨੂੰ ਪੰਜ ਵਿਕਟਾਂ ਨਾਲ ਹਰਾਇਆ; ਲਗਾਤਾਰ ਦੂਜੀ ਜਿੱਤ ਹਾਸਲ ਕੀਤੀ

Chennai Super Kings ਪੰਜ ਵਿਕਟਾਂ ਦੇ ਨੁਕਸਾਨ ’ਤੇ 209 ਦੌਡ਼ਾਂ; Punjab Kings ਪੰਜ ਵਿਕਟਾਂ ਦੇ ਨੁਕਸਾਨ ’ਤੇ 210 ਦੌਡ਼ਾਂ

  • fb
  • twitter
  • whatsapp
  • whatsapp
featured-img featured-img
Chennai: Punjab Kings' captain Shreyas Iyer, right, and Cooper Connolly during an Indian Premier League (IPL) 2026 T20 cricket match between Chennai Super Kings and Punjab Kings, in Chennai, Tamil Nadu, Friday, April 3, 2026. (PTI Photo/R Senthilkumar) (PTI04_03_2026_000470B) *** Local Caption ***
Advertisement

ਇੱਥੋਂ ਦੇ ਐਮਏ ਚਿਦੰਬਰਮ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਦੇ ਇਕ ਮੈਚ ਵਿਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਨੇ ਪਹਿਲਾਂ ਬੱਲੇੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਬਣਾਈਆਂ। 210 ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ ਤੇ ਜੇਤੂ ਟੀਚਾ 18.4 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ ਸਰ ਕੀਤਾ।

ਆਈ.ਪੀ.ਐੱਲ. ਦੇ 7ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਹ ਪੰਜਾਬ ਦੀ ਲਗਾਤਾਰ ਦੂਜੀ ਜਿੱਤ ਹੈ, ਜਦਕਿ ਚੇਨਈ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਪਕ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ ਸਨ। ਪੰਜਾਬ ਨੇ ਇਹ ਟੀਚਾ 18.4 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

Advertisement

ਪੰਜਾਬ ਲਈ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ। ਉਨ੍ਹਾਂ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਨੇ 43, ਪ੍ਰਿਆਂਸ਼ ਆਰਿਆ ਨੇ 39 ਅਤੇ ਕੂਪਰ ਕੋਨੋਲੀ ਨੇ 36 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਗੇਂਦਬਾਜ਼ੀ ਵਿੱਚ ਵਿਜੇ ਕੁਮਾਰ ਵੈਸ਼ਾਕ ਨੇ 2 ਵਿਕਟਾਂ ਹਾਸਲ ਕੀਤੀਆਂ।

Advertisement

ਚੇਨਈ ਵੱਲੋਂ ਆਯੂਸ਼ ਮਹਾਤਰੇ ਨੇ ਅਰਧ ਸੈਂਕੜਾ ਲਗਾਇਆ। ਸ਼ਿਵਮ ਦੂਬੇ ਨੇ 45 ਅਤੇ ਸਰਫਰਾਜ਼ ਖਾਨ ਨੇ 32 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਮੈਟ ਹੈਨਰੀ ਅਤੇ ਅੰਸ਼ੁਲ ਕੰਬੋਜ ਨੇ 2-2 ਵਿਕਟਾਂ ਹਾਸਲ ਕੀਤੀਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

Advertisement
×