DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Kings ਦੇ ਕਪਤਾਨ ਸ਼੍ਰੇਅਸ ਅਈਅਰ ਨੂੰ 24 ਲੱਖ ਦਾ ਜੁਰਮਾਨਾ

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਚੇਨੱਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਐੱਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ ਦੌਰਾਨ ਮੱਠੀ ਓਵਰ ਗਤੀ (ਸਲੋਅ ਓਵਰ ਰੇਟ) ਬਣਾਈ ਰੱਖਣ ਲਈ 24 ਲੱਖ ਰੁਪਏ ਦਾ...

  • fb
  • twitter
  • whatsapp
  • whatsapp
Advertisement

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਚੇਨੱਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਐੱਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ ਦੌਰਾਨ ਮੱਠੀ ਓਵਰ ਗਤੀ (ਸਲੋਅ ਓਵਰ ਰੇਟ) ਬਣਾਈ ਰੱਖਣ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪਿਛਲੀ ਵਾਰ ਦੇ ਉਪ-ਜੇਤੂ ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਇੱਥੇ ਪੰਜ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਆਈ ਪੀ ਐੱਲ ਦੇ ਇੱਕ ਬਿਆਨ ਅਨੁਸਾਰ, "ਪੰਜਾਬ ਕਿੰਗਜ਼ ਦਾ ਘੱਟੋ-ਘੱਟ ਓਵਰ ਗਤੀ ਨਾਲ ਸਬੰਧਤ ਆਈ ਪੀ ਐੱਲ ਜ਼ਾਬਤੇ ਦੀ ਧਾਰਾ 2.22 ਦੇ ਤਹਿਤ ਇਸ ਸੀਜ਼ਨ ਦਾ ਇਹ ਦੂਜਾ ਅਪਰਾਧ ਸੀ, ਇਸ ਲਈ ਅਈਅਰ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।" ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਮਪੈਕਟ ਪਲੇਅਰ ਸਮੇਤ ਅੰਤਿਮ ਗਿਆਰਾਂ ਵਿੱਚ ਸ਼ਾਮਲ ਖਿਡਾਰੀਆਂ 'ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦੇ 25 ਫੀਸਦੀ ਵਿੱਚੋਂ ਜੋ ਵੀ ਘੱਟ ਹੋਵੇ, ਦਾ ਜੁਰਮਾਨਾ ਲਗਾਇਆ ਗਿਆ ਹੈ।

Advertisement

Advertisement
Advertisement
×