ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਈਅਦ ਮੁਸ਼ਤਾਕ ਅਲੀ ਦੇ ਸੁਪਰ-8 ’ਚ

ਗੁਜਰਾਤ ਨੂੰ 75 ਦੌੜਾਂ ਨਾਲ ਹਰਾਇਆ; ਹਰਿਆਣਾ ਵੀ ਅਗਲੇ ਗੇਡ਼ ਲਈ ਕੁਆਲੀਫਾਈ
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਚੰਡੀਗੜ੍ਹ ਦਾ ਜਗਜੀਤ ਸਿੰਘ। -ਫੋਟੋ: ਪੀਟੀਆਈ
Advertisement

ਸਈਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ‘ਸੀ’ ਦੇ ਅਹਿਮ ਮੁਕਾਬਲੇ ਵਿੱਚ ਅੱਜ ਪੰਜਾਬ ਨੇ ਗੁਜਰਾਤ ਨੂੰ 75 ਦੌੜਾਂ ਨਾਲ ਹਰਾ ਕੇ ਸੁਪਰ-8 ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਅਭਿਸ਼ੇਕ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਨਮਨ ਧੀਰ ਨੇ 36 ਗੇਂਦਾਂ ਵਿੱਚ 61 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ’ਤੇ 188 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਦੀ ਟੀਮ 16.1 ਓਵਰਾਂ ਵਿੱਚ 113 ਦੌੜਾਂ ’ਤੇ ਹੀ ਢੇਰ ਹੋ ਗਈ। ਪੰਜਾਬ ਬਿਹਤਰ ਰਨ ਰੇਟ ਅਤੇ 20 ਅੰਕਾਂ ਨਾਲ ਗਰੁੱਪ ਵਿੱਚ ਸਿਖਰ ’ਤੇ ਰਿਹਾ। ਦੂਜੇ ਪਾਸੇ ਹਰਿਆਣਾ ਨੇ ਬੰਗਾਲ ਨੂੰ 24 ਦੌੜਾਂ ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਹੈ। ਮੁਹੰਮਦ ਸ਼ਮੀ ਨੇ 30 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਪਰ ਉਹ ਬੰਗਾਲ ਨੂੰ ਜਿੱਤ ਨਹੀਂ ਦਿਵਾ ਸਕਿਆ। ਹਰਿਆਣਾ ਨੇ 191 ਦੌੜਾਂ ਬਣਾਈਆਂ ਸਨ ਪਰ ਬੰਗਾਲ ਦੀਟੀਮ 167 ਦੌੜਾਂ ਹੀ ਬਣਾ ਸਕੀ। ਇੱਕ ਹੋਰ ਮੈਚ ਵਿੱਚ ਬੜੌਦਾ ਨੇ ਸਰਵਿਸਿਜ਼ ਨੂੰ 13 ਦੌੜਾਂ ਨਾਲ ਹਰਾਇਆ।

ਚੰਡੀਗੜ੍ਹ ਦੀ ਰੋਮਾਂਚਕ ਜਿੱਤ

Advertisement

ਕੋਲਕਾਤਾ: ਗਰੁੱਪ ‘ਬੀ’ ਦੇ ਰੋਮਾਂਚਕ ਮੁਕਾਬਲੇ ਵਿੱਚ ਚੰਡੀਗੜ੍ਹ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਚੰਡੀਗੜ੍ਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 146 ਦੌੜਾਂ ਬਣਾਈਆਂ। ਚੰਡੀਗੜ੍ਹ ਵੱਲੋਂ ਜਗਜੀਤ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਵਾਬ ਵਿੱਚ ਚੰਡੀਗੜ੍ਹ ਦੀ ਟੀਮ ਨੇ 19.5 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ। ਇਸ ਜਿੱਤ ਦੇ ਬਾਵਜੂਦ ਚੰਡੀਗੜ੍ਹ ਦੀ ਟੀਮ ਅਗਲੇ ਗੇੜ ਲਈ ਕੁਆਲੀਫਾਈ ਨਹੀਂ ਕਰ ਸਕੀ। ਗਰੁੱਪ ਦੇ ਹੋਰ ਮੁਕਾਬਲਿਆਂ ਵਿੱਚ ਬਿਹਾਰ ਨੇ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ ਗੋਆ ਨੂੰ ਹਰਾ ਦਿੱਤਾ।

Advertisement
Show comments