DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ ਨੂੰ ਹਰਾ ਕੇ ਪੰਜਾਬ ਫਾਈਨਲ ’ਚ

ਸੰਤੋਸ਼ ਟਰਾਫੀ ਫੁਟਬਾਲ ਚੈਂਪੀਅਨਸ਼ਿਪ ਦਾ ਖਿਤਾਬੀ ਮੁਕਾਬਲਾ ਅਸਾਮ ਵਿੱਚ

  • fb
  • twitter
  • whatsapp
  • whatsapp
featured-img featured-img
ਸੰਤੋਸ਼ ਟਰਾਫੀ ਦੇ ਫਾਈਨਲ ਵਿੱਚ ਪੁੱਜਣ ਵਾਲੀ ਪੰਜਾਬ ਦੀ ਫੁਟਬਾਲ ਟੀਮ ਨੂੰ ਸਨਮਾਨਿਤ ਕਰਦੇ ਚੈਂਪੀਅਨਸ਼ਿਪ ਦੇ ਪ੍ਰਬੰਧਕ।
Advertisement

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਵਿੱਚ ਪੰਜਾਬ ਫੁਟਬਾਲ ਫੈਡਰੇਸ਼ਨ ਵੱਲੋਂ ਸੰਤੋਸ਼ ਟਰਾਫੀ ਤਹਿਤ ਕਰਵਾਈ ਜਾ ਰਹੀ 79ਵੀਂ ਕੌਮੀ ਫੁਟਬਾਲ ਚੈਂਪੀਅਨਸ਼ਿਪ ਦੌਰਾਨ ਅੱਜ ਪੰਜਾਬ ਦੀ ਟੀਮ ਨੇ ਜੰਮੂ ਕਸ਼ਮੀਰ ਨੂੰ 1-0 ਦੇ ਫਰਕ ਨਾਲ ਹਰਾਇਆ। ਇਸ ਨਾਲ ਪੰਜਾਬ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਫਾਈਨਲ ਮੁਕਾਬਲਾ ਅਗਲੇ ਦਿਨਾਂ ਵਿੱਚ ਆਸਾਮ ਵਿੱਚ ਹੋਵੇਗਾ।

ਇਸ ਤੋਂ ਪਹਿਲਾ ਚੈਂਪੀਅਨਸ਼ਿਪ ਦੇ ਵੱਖਰੇ ਮੈਚ ਵਿੱਚ ਲੱਦਾਖ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਨੂੰ 1-0 ਦੇ ਫਰਕ ਨਾਲ ਹਰਾਇਆ। ਮੁੱਖ ਮਹਿਮਾਨ ਵੱਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਐੱਸ ਪੀ ਸ਼ਮਿੰਦਰਜੀਤ ਸਿੰਘ ਬੈਂਸ ਅਤੇ ਅਰਜੁਨ ਐਵਾਰਡੀ ਫੁਟਬਾਲਰ ਗੁਰਦੇਵ ਸਿੰਘ ਗਿੱਲ ਨੇ ਖੇਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤੋਸ਼ ਟਰਾਫੀ ਦੇ ਮੈਚਾਂ ਪ੍ਰਤੀ ਮਾਹਿਲਪੁਰ ਦੇ ਫੁਟਬਾਲ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਰਿਹਾ ਹੈ ਅਤੇ ਆਉਣ ਵੇਲੇ ਸਮੇਂ ਵਿੱਚ ਵੀ ਅਜਿਹੀ ਚੈਂਪੀਅਨਸ਼ਿਪ ਨਾਲ ਜੁੜੇ ਮੈਚ ਕਰਵਾਏ ਜਾਣਗੇ। ਇਸ ਮੌਕੇ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
×