DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਭਾਰਤ ਵਿੱਚ ਇੱਕ ਰੋਜ਼ਾ ਲੜੀ ਜਿੱਤਣ ’ਤੇ ਮਾਣ’

ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਨੇ ਜਿੱਤ ਦਾ ਸਿਹਰਾ ਟੀਮ ਦੇ ਸ਼ਾਂਤ ਸੁਭਾਅ ਤੇ ਸਹੀ ਫ਼ੈਸਲਿਆਂ ਨੂੰ ਦਿੱਤਾ

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਪਹਿਲੀ ਵਾਰ ਦੁਵੱਲੀ ਇੱਕ ਰੋਜ਼ਾ ਲੜੀ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਊਜ਼ੀਲੈਂਡ ਟੀਮ ਦੇ ਸਟਾਰ ਬੱਲੇਬਾਜ਼ ਡੈਰਿਲ ਮਿਚੈੱਲ ਨੇ ਇਸ ਜਿੱਤ ਦਾ ਸਿਹਰਾ ਟੀਮ ਦੇ ਸ਼ਾਂਤ ਸੁਭਾਅ ਅਤੇ ਸਹੀ ਫੈਸਲਿਆਂ ਨੂੰ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਵਿਰਾਟ ਕੋਹਲੀ ਅਤੇ ਹਰਸ਼ਿਤ ਰਾਣਾ ਬੱਲੇਬਾਜ਼ੀ ਕਰ ਰਹੇ ਸਨ ਤਾਂ ਦਬਾਅ ਵਧ ਰਿਹਾ ਸੀ ਪਰ ਟੀਮ ਨੇ ਸਬਰ ਰੱਖਿਆ ਅਤੇ ਆਪਣੀ ਯੋਜਨਾ ’ਤੇ ਅਮਲ ਕੀਤਾ।

ਫੈ਼ਸਲਾਕੁਨ ਮੈਚ ਵਿੱਚ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਮਿਚੈੱਲ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਕੀਵੀ ਟੀਮਾਂ ਭਾਰਤ ਆਈਆਂ ਅਤੇ ਕੁੱਝ ਨਾ ਕੁੱਝ ਸਿੱਖ ਕੇ ਗਈਆਂ ਪਰ ਇਸ ਟੀਮ ਦੀ ਜਿੱਤ ਬਹੁਤ ਮਾਣ ਵਾਲੀ ਗੱਲ ਹੈ। ਉਸ ਨੇ ਇਸ ਜਿੱਤ ਨੂੰ ਹਾਲ ਹੀ ਵਿੱਚ ਮਿਲੀ ਟੈਸਟ ਲੜੀ ਦੀ ਜਿੱਤ ਜਿੰਨਾ ਹੀ ਖਾਸ ਦੱਸਿਆ। ਉਸ ਨੇ ਮੰਨਿਆ ਕਿ ਚੇਨੱਈ ਅਤੇ ਰਾਜਸਥਾਨ ਲਈ ਆਈ ਪੀ ਐੱਲ ਖੇਡਣ ਦਾ ਤਜਰਬਾ ਉਸ ਦੇ ਕਾਫੀ ਕੰਮ ਆਇਆ।

Advertisement

ਉਸ ਨੇ ਭਾਰਤੀ ਸਪਿੰਨਰ ਕੁਲਦੀਪ ਯਾਦਵ ਨੂੰ ਵਿਸ਼ਵ ਪੱਧਰੀ ਗੇਂਦਬਾਜ਼ ਦੱਸਦਿਆਂ ਕਿਹਾ ਕਿ ਉਸ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਣਾ ਟੀਮ ਦੀ ਰਣਨੀਤੀ ਦਾ ਹਿੱਸਾ ਸੀ। ਗਲੈੱਨ ਫਿਲਿਪਸ (106) ਨਾਲ ਸੈਂਕੜੇ ਦੀ ਭਾਈਵਾਲੀ ਬਾਰੇ ਉਸ ਨੇ ਕਿਹਾ ਕਿ ਦੋਵਾਂ ਦੀ ਖੇਡ ਸ਼ੈਲੀ ਵੱਖਰੀ ਹੋਣ ਕਰਕੇ ਇਹ ਜੋੜੀ ਕਾਮਯਾਬ ਰਹੀ। ਉਸ ਨੇ ਕਿਹਾ ਕਿ ਫਿਲਿਪਸ ਦਾ ਸੱਟ ਤੋਂ ਉਭਰ ਕੇ ਅਜਿਹਾ ਪ੍ਰਦਰਸ਼ਨ ਕਰਨਾ ਸ਼ਲਾਘਾਯੋਗ ਹੈ।

Advertisement

Advertisement
×