DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮੀ ਸਕੂਲ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡੇ

ਪੀ ਏ ਯੂ ਦੇ ਓਪਨ ਏਅਰ ਥੀਏਟਰ ’ਚ ਸਮਾਗਮ / ਪੰਜਾਬ ਨੇ ਜਿੱਤੀ ਹੈ ਕੌਮੀ ਖੇਡਾਂ ਦੀ ਓਵਰਆਲ ਟਰਾਫੀ

  • fb
  • twitter
  • whatsapp
  • whatsapp
featured-img featured-img
ਕੌਮੀ ਖੇਡਾਂ ਦੇ ਓਵਰਆਲ ਚੈਂਪੀਅਨ ਪੰਜਾਬ ਦੇ ਖਿਡਾਰੀ ਆਪਣੇ ਜਿੱਤੇ ਇਨਾਮਾਂ ਨਾਲ। -ਫੋਟੋ: ਹਿਮਾਂਸ਼ੂ
Advertisement

ਇੱਥੋਂ ਦੇ ਵੱਖ-ਵੱਖ ਖੇਡ ਮੈਦਾਨਾਂ ’ਚ ਹੋਈਆਂ ਕੌਮੀ ਸਕੂਲ ਖੇਡਾਂ ਬੀਤੀ ਸ਼ਾਮ ਖ਼ਤਮ ਹੋ ਗਈਆਂ ਸਨ। ਇਨ੍ਹਾਂ ਖੇਡਾਂ ’ਚੋਂ ਜੇਤੂ ਰਹੀਆਂ ਟੀਮਾਂ ਦਾ ਅੱਜ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿੱਖਿਆ ਸਕੱਤਰ ਪੰਜਾਬ ਅਨੰਦਿਤਾ ਮਿੱਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਮੁੱਖ ਮਹਿਮਾਨ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਕਾਰਗੁਜ਼ਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਖੇਡਾਂ ਦੌਰਾਨ ਪੰਜਾਬ ਨੇ ਓਵਰਆਲ ਟਰਾਫੀ ਆਪਣੇ ਨਾਂ ਕੀਤੀ ਹੈ। ਤਾਇਕਵਾਂਡੋ ਲੜਕੀਆਂ ਅੰਡਰ-14 ਸਾਲ ’ਚ ਪੰਜਾਬ ਨੇ 46 ਅੰਕਾਂ ਨਾਲ ਪਹਿਲਾ, ਸੀ ਬੀ ਐੱਸ ਈ ਨੇ 16 ਅੰਕਾਂ ਨਾਲ ਦੂਜਾ ਤੇ ਹਰਿਆਣਾ ਨੇ 14 ਅੰਕਾਂ ਨਾਲ ਤੀਜਾ, ਜੂਡੋ ਲੜਕੀਆਂ ਅੰਡਰ-14 ਵਿੱਚ ਪੰਜਾਬ ਨੇ 21 ਅੰਕਾਂ ਨਾਲ ਪਹਿਲਾ, ਦਿੱਲੀ ਨੇ 13 ਅੰਕਾਂ ਨਾਲ ਦੂਜਾ ਜਦਕਿ ਹਰਿਆਣਾ ਨੇ 9 ਅੰਕਾਂ ਨਾਲ ਤੀਜਾ, ਜੂਡੋ ਲੜਕੇ ਅੰਡਰ-14 ਸਾਲ ’ਚ ਪੰਜਾਬ ਨੇ 21 ਅੰਕਾਂ ਨਾਲ ਪਹਿਲਾ, ਰਾਜਸਥਾਨ ਨੇ 9 ਅੰਕਾਂ ਨਾਲ ਦੂਜਾ ਜਦਕਿ ਅਰੁਣਾਂਚਲ ਪ੍ਰਦੇਸ਼ ਨੇ 8 ਅੰਕਾਂ ਨਾਲ ਤੀਜਾ, ਗਤਕਾ ਲੜਕੀਆਂ ਅੰਡਰ-19 ਸਾਲ ’ਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਅਤੇ ਦਿੱਲੀ ਨੇ ਤੀਜਾ, ਗੱਤਕਾ ਲੜਕੇ ਅੰਡਰ-19 ਸਾਲ ਦੇ ਮੁਕਾਬਲੇ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਨੇ ਦੂਜਾ ਜਦਕਿ ਜੰਮੂ ਅਤੇ ਕਸ਼ਮੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
×