DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pritam Kendre ਨੇ 10 ਮੀਟਰ Air Rifle ’ਚ Junior World ਖਿਤਾਬ ਜਿੱਤਿਆ

ਭਾਰਤ ਨੇ ਮਹਿਲਾ ਪਿਸਟਲ ਟੀਮ ਮੁਕਾਬਲੇ ਵਿੱਚ ਕਾਂਸੀ ਤਗ਼ਮਾ ਜੋੜਿਆ

  • fb
  • twitter
  • whatsapp
  • whatsapp
featured-img featured-img
ਪ੍ਰੀਤਮ ਕੇਂਦਰੇ
Advertisement

ਨੌਜਵਾਨ ਪ੍ਰੀਤਮ ਕੇਂਦਰੇ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਿਸ ਨਾਲ ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਭਾਰਤ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਹੈ, ਜਿਸ ਨਾਲ ਉਨ੍ਹਾਂ ਦੇ ਤਗ਼ਮਿਆਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਇਨ੍ਹਾਂ ਵਿੱਚ ਪੰਜ ਸੋਨ ਤਗ਼ਮੇ ਸ਼ਾਮਲ ਹਨ। ਆਪਣੇ ਸਿਰਫ ਦੂਜੇ ਕੌਮਾਂਤਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ 16 ਸਾਲਾ ਪ੍ਰੀਤਮ ਨੇ ਅੱਠ ਖਿਡਾਰੀਆਂ ਦੇ ਫਾਈਨਲ ਵਿੱਚ 251.3 ਦਾ ਸਕੋਰ ਬਣਾ ਕੇ ਨਿਊਟਰਲ ਐਥਲੀਟ ਟਿਮੋਫੇਈ ਅਲੇਨਿਕੋਵ ਅਤੇ ਨਾਰਵੇ ਦੇ ਜੇਨਸ ਓਸਟਲੀ ਨੂੰ ਪਿੱਛੇ ਛੱਡਦਿਆਂ ਐਤਵਾਰ ਨੂੰ ਭਾਰਤ ਨੂੰ ਇੱਕ ਹੋਰ ਸੋਨ ਤਗ਼ਮਾ ਦਿਵਾਇਆ। ਪ੍ਰੀਤਮ ਨੇ ਕਿਹਾ, ‘‘ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ। ਪੂਰੇ ਮੁਕਾਬਲੇ ਦੌਰਾਨ ਮੇਰਾ ਸਾਰਾ ਧਿਆਨ ਸਿਰਫ ਆਪਣੀ ਤਕਨੀਕ ਅਤੇ ਹਰ ਸ਼ਾਟ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ’ਤੇ ਸੀ।’’

Advertisement
Advertisement
×