ਆਕਿਬ ਨਬੀ ਨੂੰ ਕਾਊਂਟੀ ਖਿਡਾਉਣ ਦੀ ਤਿਆਰੀ
ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਨਿਊਜ਼ੀਲੈਂਡ ਦੇ ਆਗਾਮੀ ਟੈਸਟ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਇੰਗਲੈਂਡ ਵਿੱਚ ਕਾਊਂਟੀ ਕ੍ਰਿਕਟ ਖਿਡਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਬੋਰਡ ਵੱਲੋਂ ਸਰੀ ਕਲੱਬ ਨਾਲ ਗੱਲਬਾਤ ਕੀਤੀ...
Advertisement
ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਨਿਊਜ਼ੀਲੈਂਡ ਦੇ ਆਗਾਮੀ ਟੈਸਟ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਇੰਗਲੈਂਡ ਵਿੱਚ ਕਾਊਂਟੀ ਕ੍ਰਿਕਟ ਖਿਡਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਬੋਰਡ ਵੱਲੋਂ ਸਰੀ ਕਲੱਬ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੀ ਬਦੌਲਤ ਪਿਛਲੇ ਰਣਜੀ ਸੀਜ਼ਨ ਵਿੱਚ 60 ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੂੰ ਲਾਲ ਗੇਂਦ ਵਾਲੇ ਦੋ ਜਾਂ ਤਿੰਨ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਦੂਜੇ ਪਾਸੇ, ਟੀਮ ਪ੍ਰਬੰਧਕਾਂ ਨੇ ਸ੍ਰੀਲੰਕਾ ਖ਼ਿਲਾਫ਼ ਮੈਚਾਂ ’ਚੋਂ ਬਾਹਰ ਰਹੇ ਗੁਰਨੂਰ ਬਰਾੜ ਨੂੰ ਦਲੀਪ ਟਰਾਫੀ ਖੇਡਣ ਲਈ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਉਹ 30 ਨਵੰਬਰ ਤੋਂ ਉੱਤਰੀ ਜ਼ੋਨ ਵੱਲੋਂ ਸੁਨੀਲ ਕੁਮਾਰ ਦੀ ਥਾਂ ਸੈਮੀ ਫਾਈਨਲ ਮੁਕਾਬਲਾ ਖੇਡੇਗਾ। ਇਸੇ ਦੌਰਾਨ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਆਰਾਮ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement
×

