DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games ਮੁੱਕੇਬਾਜ਼ੀ ’ਚ ਪ੍ਰੀਤੀ ਤੇ ਜੈਸਮੀਨ ਨੇ ਸੋਨ ਤਗ਼ਮੇ ਜਿੱਤੇ

ਜਾਦੂਮਣੀ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ

  • fb
  • twitter
  • whatsapp
  • whatsapp
featured-img featured-img
ਮੁੱਕੇਬਾਜ਼ੀ ਦੇ ਮਹਿਲਾ 54 ਕਿਲੋ ਭਾਰ ਵਰਗ ਦੇ ਫਾਈਨਲ ’ਚ ਕੈਨੇਡਾ ਦੀ ਸਕਾਰਲੈਟ ਡੈਲਗਾਡੋ ਨੂੰ ਮੁੱਕਾ ਮਾਰਦੀ ਹੋਈ ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ (ਨੀਲੀ)। -ਫੋਟੋ: ਪੀਟੀਆਈ
Advertisement

ਭਾਰਤੀ ਮੁੱਕੇਬਾਜ਼ਾਂ ਜੈਸਮੀਨ ਲੰਬੋਰੀਆ, ਪ੍ਰੀਤੀ ਪਵਾਰ ਅਤੇ ਪ੍ਰਿਆ ਘਾਂਘਸ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਆਪੋ-ਆਪਣੇ ਵਰਗਾਂ ਵਿੱਚ ਸੋਨ ਤਗ਼ਮੇ ਜਿੱਤੇ, ਜਦਕਿ ਜਾਦੂਮਣੀ ਸਿੰਘ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪ੍ਰੀਤੀ ਨੇ ਮਹਿਲਾਵਾਂ ਦੇ 54 ਕਿਲੋ ਭਾਰ ਵਰਗ ਵਿੱਚ ਕੈਨੇਡਾ ਦੀ ਸਕਾਰਲੇਟ ਡੈਲਗਾਡੋ ਨੂੰ 5-0 ਦੇ ਸ਼ਾਨਦਾਰ ਫ਼ਰਕ ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ, ਜਿਸ ਮਗਰੋਂ ਮੌਜੂਦਾ ਆਲਮੀ ਚੈਂਪੀਅਨ ਜੈਸਮੀਨ ਨੇ ਮਹਿਲਾਵਾਂ ਦੇ 57 ਕਿਲੋ ਭਾਰ ਵਰਗ ਵਿੱਚ ਉੱਤਰੀ ਆਇਰਲੈਂਡ ਦੀ ਮੌਜੂਦਾ ਚੈਂਪੀਅਨ ਮਿਸ਼ੇਲਾ ਵੋਲਸ਼ ਨੂੰ ਇਸੇ ਸਕੋਰ ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ।

ਮਹਿਲਾ ਵਰਗ ਵਿੱਚ, ਪ੍ਰੀਤੀ ਨੇ 54 ਕਿਲੋ ਭਾਰ ਵਰਗ ’ਚ ਆਪਣੇ ਸੋਨ ਤਗ਼ਮੇ ਦੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪੰਜੇ ਜੱਜਾਂ ਵੱਲੋਂ ਭਾਰਤ ਦੇ ਪੱਖ ਵਿੱਚ 10-8 ਅੰਕ ਦਿੱਤੇ ਜਾਣ ਨਾਲ ਪਹਿਲਾ ਰਾਊਂਡ ਸਰਬਸੰਮਤੀ ਨਾਲ ਆਪਣੇ ਨਾਮ ਕੀਤਾ। ਬੈਂਟਮਵੇਟ ਡਿਵੀਜ਼ਨ ਵਿੱਚ ਸੰਸਾਰ ਦੀ ਤੀਜੇ ਨੰਬਰ ਦੀ ਖਿਡਾਰਨ ਨੇ ਦੂਜੇ ਰਾਊਂਡ ਦੀ ਸ਼ੁਰੂਆਤ ਹਾਂਪੱਖੀ ਢੰਗ ਨਾਲ ਕੀਤੀ ਅਤੇ ਉਸੇ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ। 22 ਸਾਲਾ ਪ੍ਰੀਤੀ ਨੇ ਸੈਮੀ ਫਾਈਨਲ ਵਿੱਚ ਜ਼ਾਂਬੀਆ ਦੀ ਕੈਥਰੀਨ ਮਵਾਪੇ ਵਿਰੁੱਧ 5-0 ਦੇ ਬਹੁਤ ਹੀ ਸ਼ਾਨਦਾਰ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਜਿੱਤ ਦਰਜ ਕੀਤੀ ਸੀ।

Advertisement

ਜੈਸਮੀਨ ਨੇ ਮਹਿਲਾਵਾਂ ਦੇ 57 ਕਿਲੋ ਭਾਰ ਵਰਗ ’ਚ ਦੋਵਾਂ ਮੁੱਕੇਬਾਜ਼ਾਂ ਵਿਚਕਾਰ ਸਖ਼ਤ ਮੁਕਾਬਲੇ ਤੋਂ ਬਾਅਦ ਵੰਡੇ ਹੋਏ ਫ਼ੈਸਲੇ ਨਾਲ ਪਹਿਲਾ ਰਾਊਂਡ ਜਿੱਤ ਲਿਆ; ਹਾਲਾਂਕਿ ਜੈਸਮੀਨ ਨੇ ਆਪਣੀ ਵਿਰੋਧੀ ਖ਼ਿਲਾਫ਼ ਕੁਝ ਜ਼ੋਰਦਾਰ ਮੁੱਕੇ ਜੜਦਿਆਂ ਸਰਬਸੰਮਤੀ ਨਾਲ ਦੂਜਾ ਰਾਊਂਡ ਵੀ ਆਪਣੇ ਨਾਮ ਕਰ ਲਿਆ। ਇਸ ਮੁਕਾਬਲੇ ’ਚ ਉਸ ਨੇ ਆਪਣੀ ਵਿਰੋਧੀ ਨੂੰ ਹਰਾ ਕੇ ਮੁੱਕੇਬਾਜ਼ੀ ਅਤੇ ਦਿਨ ਦਾ ਦੂਜਾ ਸੋਨ ਤਗ਼ਮਾ ਜਿੱਤਿਆ। ਇਸੇ ਦੌਰਾਨ ਭਾਰਤੀ ਮੁੱਕੇਬਾਜ਼ ਪ੍ਰਿਆ ਘਾਂਘਸ ਨੇ ਫਾਈਨਲ ਵਿੱਚ ਕੈਨੇਡਾ ਦੀ ਮਾਰੀ-ਬਾਥੂਲ ਅਲ-ਅਹਮਦੀਆ ਨੂੰ ਹਰਾ ਕੇ ਮਹਿਲਾਵਾਂ ਦੇ 60 ਕਿਲੋ ਵਰਗ ਦਾ ਸੋਨ ਤਗ਼ਮਾ ਜਿੱਤ ਲਿਆ।

Advertisement

ਦਿਨ ਦੇ ਤੀਜੇ ਮੁਕਾਬਲੇ ਵਿੱਚ ਭਾਰਤੀ ਪੁਰਸ਼ ਮੁੱਕੇਬਾਜ਼ ਜਾਦੂਮਣੀ ਸਿੰਘ ਨੂੰ ਆਸਟਰੇਲੀਆ ਦੇ ਜਾਈ ਡਿਕਸਨ ਵਿਰੁੱਧ 0-5 ਨਾਲ ਸਖ਼ਤ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੇ ਲੰਬੇ ਕੱਦ ਵਾਲੇ ਆਸਟਰੇਲਿਆਈ ਵਿਰੋਧੀ ਖ਼ਿਲਾਫ਼ ਕੁਝ ਸੰਘਰਸ਼ ਤੋਂ ਬਾਅਦ, ਜਾਦੂਮਣੀ ਨੇ ਵਾਪਸੀ ਕੀਤੀ ਅਤੇ ਪਹਿਲਾ ਰਾਊਂਡ 3-2 ਨਾਲ ਜਿੱਤ ਲਿਆ। ਇਸ ਤੋਂ ਬਾਅਦ ਡਿਕਸਨ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਵਾਪਸੀ ਕਰਦਿਆਂ 5-0 ਦੇ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਦੂਜਾ ਰਾਊਂਡ ਆਪਣੇ ਨਾਮ ਕਰ ਲਿਆ। ਆਸਟਰੇਲਿਆਈ ਖਿਡਾਰੀ ਨੇ ਇਸ ਗਤੀ ਦਾ ਫ਼ਾਇਦਾ ਉਠਾਉਂਦਿਆਂ ਆਪਣੇ ਵਿਰੋਧੀ ਨੂੰ ਪਛਾੜ ਦਿੱਤਾ ਅਤੇ ਮੁੱਕੇਬਾਜ਼ੀ ਰਿੰਗ ਵਿੱਚ ਭਾਰਤ ਦੀ ਸੋਨਾ ਜਿੱਤਣ ਦੀ ਰਫ਼ਤਾਰ ਨੂੰ ਰੋਕ ਦਿੱਤਾ।

ਪ੍ਰੀਤੀ ਨੇ ਮੁੱਕੇਬਾਜ਼ੀ ਦਾ ਪਹਿਲਾ ਸੋਨ ਤਗ਼ਮਾ ਦੇਸ਼ ਨੂੰ ਸਮਰਪਿਤ ਕੀਤਾ

ਭਾਰਤੀ ਮੁੱਕੇਬਾਜ਼ੀ ਪ੍ਰੀਤੀ ਪਵਾਰ ਨੇ ਮਹਿਲਾਵਾਂ ਦੇ 54 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਇਨ੍ਹਾਂ ਰਾਸ਼ਟਰਮੰਡਲ ਖੇਡਾਂ ’ਚ ਮੁੱਕੇਬਾਜ਼ੀ ਦਾ ਇਹ ਪਹਿਲਾ ਸੋਨ ਤਗ਼ਮਾ ਦੇਸ਼ ਨੂੰ ਸਮਰਪਿਤ ਕੀਤਾ। ਉਸ ਨੇ ਕਿਹਾ ਕਿ ਉਹ ਇਸ ਪ੍ਰਾਪਤੀ ਤੋਂ ਬਹੁਤ ਖ਼ੁਸ਼ ਹੈ ਅਤੇ ਉਸ ਨੇ ਇਸ ਨੂੰ ਖੇਡਾਂ ਵਿੱਚ ਭਾਰਤ ਲਈ ਸਿਰਫ਼ ਸ਼ੁਰੂਆਤ ਦੱਸਿਆ। ਪਵਾਰ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ। ਮੈਂ ਭਾਰਤ ਲਈ ਮੁੱਕੇਬਾਜ਼ੀ ’ਚ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ ਅਤੇ ਇਹ ਤਾਂ ਮਹਿਜ਼ ਸ਼ੁਰੂਆਤ ਹੈ। ਆਉਣ ਵਾਲੇ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਹਰੇਕ ਖਿਡਾਰੀ ਆਪਣਾ ਸਰਬੋਤਮ ਪ੍ਰਦਰਸ਼ਨ ਕਰੇਗਾ ਅਤੇ ਅਸੀਂ ਸਾਰੇ ਵਧੀਆ ਪ੍ਰਦਰਸ਼ਨ ਕਰਾਂਗੇ।’’

ਪੈਰਾ ਸ਼ਾਟਪੁਟ: ਰਾਣਾ ਨੇ ਸੋਨੇ ਤੇ ਸ਼ੁਭਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਪੁਰਸ਼ਾਂ ਦੇ ਐੱਫ57 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਹੋ ਤਿਰੰਗਾ ਲਹਿਰਾਉਂਦਾ ਹੋਇਆ ਭਾਰਤ ਦਾ ਪੈਰਾ ਐਥਲੀਟ ਸੋਮਨ ਰਾਣਾ (ਖੱਬੇ)।
ਪੁਰਸ਼ਾਂ ਦੇ ਐੱਫ57 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਹੋ ਤਿਰੰਗਾ ਲਹਿਰਾਉਂਦਾ ਹੋਇਆ ਭਾਰਤ ਦਾ ਪੈਰਾ ਐਥਲੀਟ ਸੋਮਨ ਰਾਣਾ (ਖੱਬੇ)।

ਗਲਾਸਗੋ: ਇੱਥੇ ਅੱਜ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਇੱਕ ਹੋਰ ਸ਼ਾਨਦਾਰ ਦਿਨ ਰਿਹਾ, ਜਿੱਥੇ ਭਾਰਤੀ ਪੈਰਾ ਸ਼ਾਟਪੁਟਰ (ਗੋਲਾ ਸੁਟਾਵੇ) ਸੋਮਨ ਰਾਣਾ ਨੇ ਸੋਨ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਐੱਫ57 ਮੁਕਾਬਲੇ ਵਿੱਚ ਹਿੱਸਾ ਲੈਂਦਿਆਂ, 2022 ਦੇ ਏਸ਼ੀਅਨ ਪੈਰਾ ਗੇਮਜ਼ ਦੇ ਚਾਂਦੀ ਦਾ ਤਗ਼ਮਾ ਜੇਤੂ ਰਾਣਾ ਨੇ ਸੀਜ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ 13.40 ਮੀਟਰ ਦੂਰ ਗੋਲਾ ਸੁੱਟਿਆ ਅਤੇ ਪੋਡੀਅਮ ’ਤੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਪਾਸੇ, ਉਸ ਦੇ ਹਮਵਤਨ ਸ਼ੁਭਮ ਜੁਆਲ (ਸੀਜ਼ਨ ਦਾ ਸਰਬੋਤਮ 13.28 ਮੀਟਰ) ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂਕਿ ਕੈਮਰੂਨ ਦੇ ਸੈਡ੍ਰਿਕ ਅਜ਼ਾਮਦਜ਼ੀ (12.57 ਮੀਟਰ) ਨੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ।

Advertisement
×