ਪ੍ਰਗਨਾਨੰਦਾ ਗਰੈਂਡ ਚੈੱਸ ਟੂਰ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਸ਼ਤਰੰਜ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਗਰੈਂਡ ਚੈੱਸ ਟੂਰ ਦਾ ਖ਼ਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਸੇਂਟ ਲੁਈ ਚੈੱਸ ਕਲੱਬ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਸ਼ਾਨਦਾਰ ਵਾਪਸੀ ਕਰਦਿਆਂ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਮਾਤ ਦਿੱਤੀ। ਖੇਡ ਦੀ...
ਸ਼ਤਰੰਜ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਗਰੈਂਡ ਚੈੱਸ ਟੂਰ ਦਾ ਖ਼ਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਸੇਂਟ ਲੁਈ ਚੈੱਸ ਕਲੱਬ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਸ਼ਾਨਦਾਰ ਵਾਪਸੀ ਕਰਦਿਆਂ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਮਾਤ ਦਿੱਤੀ। ਖੇਡ ਦੀ ਸ਼ੁਰੂਆਤ ਵੇਲੇ ਪ੍ਰਗਨਾਨੰਦਾ 6 ਅੰਕ ਪਿੱਛੇ ਸੀ, ਪਰ ਬਾਅਦ ਵਿੱਚ ਉਸ ਨੇ 15-13 ਨਾਲ ਜਿੱਤ ਦਰਜ ਕਰ ਕੇ ਆਪਣਾ ਪਹਿਲਾ ਜੀ ਸੀ ਟੀ ਖ਼ਿਤਾਬ ਅਤੇ 2,00,000 ਡਾਲਰ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਇਸ ਦੇ ਨਾਲ ਹੀ ਉਸ ਨੇ ਅਗਲੇ ਸਾਲ ਦੇ ਟੂਰ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਆਪਣੇ ਪ੍ਰਦਰਸ਼ਨ ਬਾਰੇ ਪ੍ਰਗਨਾਨੰਦਾ ਨੇ ਕਿਹਾ ਕਿ ਕਾਰੂਆਨਾ ਖ਼ਿਲਾਫ਼ 2 ਮੈਚ ਜਿੱਤਣੇ ਸੌਖੇ ਨਹੀਂ ਸਨ। ਦਰਅਸਲ, 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਸਿਖਲਾਈ ਲੈਣ ਵਾਲੇ ਇਸ 21 ਸਾਲਾ ਭਾਰਤੀ ਖਿਡਾਰੀ ਨੇ ਦੋਵੇਂ ਰੈਪਿਡ ਗੇਮਾਂ ਜਿੱਤ ਕੇ 2 ਅੰਕਾਂ ਦੀ ਲੀਡ ਬਣਾ ਲਈ ਸੀ। ਇਸ ਮਗਰੋਂ ਬਲਿਟਜ਼ ਦਾ ਪਹਿਲਾ ਮੈਚ ਡਰਾਅ ਰਹਿਣ ਮਗਰੋਂ ਕਾਰੂਆਨਾ ਨੇ ਦੂਜਾ ਮੈਚ ਜਿੱਤ ਕੇ ਸਕੋਰ 12-12 ਨਾਲ ਬਰਾਬਰ ਕਰ ਦਿੱਤਾ। ਅਗਲੇ ਗੇੜ ਵਿੱਚ ਪ੍ਰਗਨਾਨੰਦਾ ਨੇ ਤੀਜਾ ਮੈਚ ਜਿੱਤ ਕੇ ਮੁੜ 14-12 ਦੀ ਲੀਡ ਹਾਸਲ ਕੀਤੀ ਅਤੇ ਆਖ਼ਰੀ ਮੈਚ ਡਰਾਅ ਕਰਵਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਗਰੈਂਡ ਚੈੱਸ ਟੂਰ ਨੇ ਸੋਸ਼ਲ ਮੀਡੀਆ ’ਤੇ ਪ੍ਰਗਨਾਨੰਦਾ ਨੂੰ ਇਸ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਉਹ ਨਾਰਵੇ ਸ਼ਰਤਰੰਜ ਦਾ ਖ਼ਿਤਾਬ ਵੀ ਜਿੱਤ ਚੁੱਕਾ ਹਨ, ਜਿੱਥੇ ਉਸ ਨੇ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ ਸੀ। -ਪੀਟੀਆਈ

