DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Power Nap Benefits: ਦੁਪਹਿਰੇ ਕੁਝ ਮਿੰਟਾਂ ਦੀ ਨੀਂਦ ਬਦਲ ਸਕਦੀ ਹੈ ਪੂਰਾ ਦਿਨ

ਨੀਂਦ ਸਬੰਧੀ ਆਸਟਰੇਲੀਆ ਦੀ ਸਰਕਾਰੀ ਖੋਜ ਸੰਸਥਾ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਦੁਪਹਿਰੇ 10 ਤੋਂ 20 ਮਿੰਟ ਦੀ ਨੀਂਦ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਨਵੀਂ ਤਾਕਤ ਦਿੰਦੀ ਹੈ। ਇਹ ਛੋਟਾ ਜਿਹਾ ਆਰਾਮ ਧਿਆਨ ਵਧਾਉਣ, ਯਾਦ ਸ਼ਕਤੀ ਮਜ਼ਬੂਤ ਕਰਨ ਅਤੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੀਂਦ ਸਬੰਧੀ ਆਸਟਰੇਲੀਆ ਦੀ ਸਰਕਾਰੀ ਖੋਜ ਸੰਸਥਾ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਦੁਪਹਿਰੇ 10 ਤੋਂ 20 ਮਿੰਟ ਦੀ ਨੀਂਦ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਨਵੀਂ ਤਾਕਤ ਦਿੰਦੀ ਹੈ। ਇਹ ਛੋਟਾ ਜਿਹਾ ਆਰਾਮ ਧਿਆਨ ਵਧਾਉਣ, ਯਾਦ ਸ਼ਕਤੀ ਮਜ਼ਬੂਤ ਕਰਨ ਅਤੇ ਥਕਾਵਟ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਖੋਜ ਅਨੁਸਾਰ ਦੁਪਹਿਰੇ 1 ਤੋਂ 3 ਵਜੇ ਦਰਮਿਆਨ ਲਈ ਗਈ ਛੋਟੀ ਨੀਂਦ ਸਰੀਰ ਦੀ ਕੁਦਰਤੀ ਸੁਸਤੀ ਨੂੰ ਦੂਰ ਕਰਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਛੋਟੀ ਨੀਂਦ ਮਗਰੋਂ ਵਧੇਰੇ ਤਾਜ਼ਾ, ਚੁਸਤ ਅਤੇ ਹੋਰ ਕੰਮਾਂ ਲਈ ਤਿਆਰ ਮਹਿਸੂਸ ਕਰਦੇ ਹਨ। ਕੰਮ ਕਰਨ ਦੀ ਸਮਰੱਥਾ ਵਿੱਚ ਵੀ 20 ਤੋਂ 30 ਫ਼ੀਸਦੀ ਸੁਧਾਰ ਦਰਜ ਕੀਤਾ ਗਿਆ ਹੈ; ਹਾਲਾਂਕਿ ਮਾਹਿਰ ਮੰਨਦੇ ਹਨ ਕਿ 30 ਮਿੰਟ ਜਾਂ ਇਸ ਤੋਂ ਵੱਧ ਸੌਣ ਨਾਲ ਫ਼ਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਸਕਦਾ ਹੈ। ਇਸ ਨਾਲ ਰਾਤ ਦੀ ਆਰਾਮਦੇਹ ਨੀਂਦ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਜੇ ਦਿਨੇ ਥਕਾਵਟ ਮਹਿਸੂਸ ਹੋਵੇ ਤਾਂ ਥੋੜ੍ਹੇ ਸਮੇਂ ਦੀ ਨੀਂਦ ਲੈਣਾ ਹੀ ਬਿਹਤਰ ਮੰਨਿਆ ਜਾਂਦਾ ਹੈ।

Advertisement
Advertisement
×