DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pole Vault: ਬਰਾਨਿਕਾ ਨੇ Bronze Medal ਜਿੱਤ ਕੇ ਇਤਿਹਾਸ ਰਚਿਆ

ਭਾਰਤ ਨੂੰ ਪੋਲ ਵਾਲਟ ਵਿੱਚ ਏਸ਼ਿਆਈ ਖੇਡਾਂ ਦਾ ਪਹਿਲਾ ਤਗ਼ਮਾ ਦਿਵਾਇਆ; 4.15 ਮੀਟਰ ਦੀ ਛਾਲ ਨਾਲ ਤੀਜਾ ਸਥਾਨ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਪੋਲ ਵਾਲਟ ਮੁਕਾਬਲੇ ਵਿੱਚ ਹਿੱਸਾ ਲੈਂਦੀ ਹੋਈ ਬਰਾਨਿਕਾ ਏਲੰਗੋਵਨ। -ਫੋਟੋ: ਪੀਟੀਆਈ
Advertisement

ਭਾਰਤ ਦੀ ਬਰਾਨਿਕਾ ਏਲੰਗੋਵਨ ਨੇ ਅੱਜ ਏਸ਼ਿਆਈ ਖੇਡਾਂ ਦੇ ਮਹਿਲਾ ਪੋਲ ਵਾਲਟ ਮੁਕਾਬਲੇ ਵਿੱਚ ਇਤਿਹਾਸਕ ਕਾਂਸੇ ਦਾ ਤਗ਼ਮਾ ਜਿੱਤ ਕੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ। ਇਹ ਏਸ਼ਿਆਈ ਖੇਡਾਂ ਦੇ ਪੋਲ ਵਾਲਟ ਈਵੈਂਟ ਵਿੱਚ ਭਾਰਤ ਦਾ ਹੁਣ ਤੱਕ ਦਾ ਪਹਿਲਾ ਤਗ਼ਮਾ ਹੈ।

29 ਸਾਲਾ ਬਰਾਨਿਕਾ ਨੇ 4.15 ਮੀਟਰ ਦੀ ਛਾਲ ਨਾਲ ਤੀਜਾ ਸਥਾਨ ਹਾਸਲ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਕਜ਼ਾਖ਼ਸਤਾਨ ਦੀ ਪੋਲੀਨਾ ਇਵਾਨੋਵਾ ਨੇ ਵੀ 4.15 ਮੀਟਰ ਦੀ ਹੀ ਛਾਲ ਲਾਈ, ਜਿਸ ਕਾਰਨ ਦੋਵਾਂ ਖਿਡਾਰਨਾਂ ਨੂੰ ਸਾਂਝੇ ਤੌਰ ’ਤੇ ਕਾਂਸੇ ਦਾ ਤਗ਼ਮਾ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਜਪਾਨ ਦੀ ਮਿਸਾਕੀ ਮੋਰੋਟਾ ਨੇ 4.55 ਮੀਟਰ ਦੀ ਆਪਣੀ ਨਿੱਜੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਗ਼ਮਾ ਅਤੇ ਚੀਨ ਦੀ ਚੁੰਗੇ ਨਿਊ ਨੇ 4.50 ਮੀਟਰ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ।

Advertisement

ਬਰਾਨਿਕਾ ਦਾ ਇਹ ਪ੍ਰਦਰਸ਼ਨ ਭਾਵੇਂ ਉਸ ਦੇ 4.23 ਮੀਟਰ ਦੇ ਨਿੱਜੀ ਰਿਕਾਰਡ ਤੋਂ ਘੱਟ ਰਿਹਾ, ਪਰ ਤਗ਼ਮਾ ਜਿੱਤਣ ਲਈ ਇਹ ਕਾਫ਼ੀ ਸੀ। ਇਸ ਸਾਲ ਮਾਰਚ ਵਿੱਚ ਹੋਈ ਨੈਸ਼ਨਲ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਉਸ ਨੇ 4.22 ਮੀਟਰ ਦੀ ਛਾਲ ਨਾਲ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ ਸੀ। ਇਸ ਮਗਰੋਂ ਮਈ ਮਹੀਨੇ ਉਸ ਨੇ ਆਪਣਾ ਹੀ ਰਿਕਾਰਡ ਤੋੜਦਿਆਂ 4.23 ਮੀਟਰ ਦੀ ਛਾਲ ਲਾਈ। ਇਸ ਤੋਂ ਇਲਾਵਾ ਉਸ ਨੇ 65ਵੀਂ ਨੈਸ਼ਨਲ ਇੰਟਰ-ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ 4.20 ਮੀਟਰ ਨਾਲ ਸੋਨ ਤਗ਼ਮਾ ਜਿੱਤਿਆ ਸੀ।

Advertisement

ਜ਼ਿਕਰਯੋਗ ਹੈ ਕਿ ਤਾਮਿਲ ਨਾਡੂ ਦੀ ਇਸ ਖਿਡਾਰਨ ਨੂੰ 2020 ਵਿੱਚ ਗੋਡੇ (ਏ ਸੀ ਐੱਲ) ਦੀ ਗੰਭੀਰ ਸੱਟ ਲੱਗੀ ਸੀ। ਲੰਮਾ ਸਮਾਂ ਖੇਡ ਤੋਂ ਦੂਰ ਰਹਿਣ ਮਗਰੋਂ ਉਸ ਨੇ 2023 ਵਿੱਚ ਭੁਬਨੇਸ਼ਵਰ ਦੇ ਰਿਲਾਇੰਸ ਫਾਊਂਡੇਸ਼ਨ ਹਾਈ ਪਰਫਾਰਮੈਂਸ ਸੈਂਟਰ ਵਿੱਚ ਸਿਖਲਾਈ ਸ਼ੁਰੂ ਕੀਤੀ ਅਤੇ ਹੁਣ ਸ਼ਾਨਦਾਰ ਵਾਪਸੀ ਕੀਤੀ ਹੈ।

Advertisement
×