DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਘਰੇਲੂ ਮੈਦਾਨ ’ਤੇ ਖੇਡਣਾ ਭਾਵੁਕ ਤਜਰਬਾ: Harmanpreet

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿੱਚ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਤੇ ਭਾਵੁਕ ਤਜਰਬਾ ਹੈ। ਇੱਥੋਂ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਏਸ਼ਿਆਈ...

  • fb
  • twitter
  • whatsapp
  • whatsapp
Advertisement

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿੱਚ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਤੇ ਭਾਵੁਕ ਤਜਰਬਾ ਹੈ। ਇੱਥੋਂ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੌਰਾਨ ਗੱਲਬਾਤ ਕਰਦਿਆਂ ‘ਸਰਪੰਚ’ ਵਜੋਂ ਮਸ਼ਹੂਰ ਹਰਮਨਪ੍ਰੀਤ ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਅਜਿਹਾ ਵੱਡਾ ਟੂਰਨਾਮੈਂਟ ਹੋਣਾ ਮਾਣ ਵਾਲੀ ਗੱਲ ਹੈ। ਜਿਸ ਮੈਦਾਨ ਤੋਂ ਹਾਕੀ ਸਿੱਖੀ, ਉੱਥੇ ਦੇਸ਼ ਦੀ ਨੁਮਾਇੰਦਗੀ ਕਰਨਾ ਹੌਸਲਾ ਵਧਾਉਂਦਾ ਹੈ। ਸਟੇਡੀਅਮ ਦੇ ਬਾਹਰ ਉਡੀਕ ਕਰ ਰਹੇ ਲੋਕਾਂ ਦੀਆਂ ਵੀਡੀਓਜ਼ ਪੰਜਾਬੀਆਂ ਦੇ ਹਾਕੀ ਪ੍ਰਤੀ ਪਿਆਰ ਦਾ ਸਬੂਤ ਹਨ। ਉਸ ਨੇ ਲੋਕਾਂ ਨੂੰ ਪਰਿਵਾਰਾਂ ਸਮੇਤ ਸਟੇਡੀਅਮ ਆਉਣ ਦਾ ਸੱਦਾ ਦਿੱਤਾ।

Advertisement
Advertisement
×