DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

National Sports Awards ’ਚ ਦੇਰੀ ਕਾਰਨ ਖਿਡਾਰੀ ਨਿਰਾਸ਼

ਮੰਤਰਾਲੇ ਨੇ ਚੁੱਪ ਵੱਟੀ; ਚੋਣ ਕਮੇਟੀ ਛੇ ਮਹੀਨੇ ਪਹਿਲਾਂ ਹੀ ਸੌਂਪ ਚੁੱਕੀ ਹੈ ਖਿਡਾਰੀਆਂ ਦੀ ਸੂਚੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ, ਕੌਮੀ ਖੇਡ ਪੁਰਸਕਾਰਾਂ ਦੇ ਐਲਾਨ ਵਿੱਚ ਹੋ ਰਹੀ ਦੇਰੀ ਕਾਰਨ ਖਿਡਾਰੀਆਂ ਵਿੱਚ ਬੇਚੈਨੀ ਵਧ ਰਹੀ ਹੈ। ਚੋਣ ਕਮੇਟੀ ਨੇ ਲਗਪਗ ਛੇ ਮਹੀਨੇ ਪਹਿਲਾਂ ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ ਸਨ, ਪਰ ਅਜੇ ਤੱਕ ਜੇਤੂਆਂ ਦੇ ਨਾਂ ਨਹੀਂ ਐਲਾਨੇ ਗਏ।

ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਅਰਜੁਨ ਪੁਰਸਕਾਰ ਲਈ ਚੁਣੇ ਗਏ ਕੁਝ ਨਾਵਾਂ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ। ਮੰਤਰਾਲੇ ਦੀ ਅੰਤਿਮ ਮਨਜ਼ੂਰੀ ਤੋਂ ਬਾਅਦ ਹੀ ਚੁਣੇ ਗਏ ਖਿਡਾਰੀਆਂ ਨੂੰ ਅਧਿਕਾਰਤ ਤੌਰ ’ਤੇ ਪੁਰਸਕਾਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਸਪੱਸ਼ਟੀਕਰਨ ਨਾਲ ਖਿਡਾਰੀਆਂ ਦੀ ਨਿਰਾਸ਼ਾ ਘੱਟ ਨਹੀਂ ਹੋਈ। ਇੱਕ ਸਾਬਕਾ ਓਲੰਪਿਕ ਤਮਗਾ ਜੇਤੂ ਅਤੇ ਖੇਡ ਰਤਨ ਸਨਮਾਨ ਪ੍ਰਾਪਤ ਖਿਡਾਰੀ ਨੇ ਕਿਹਾ ਕਿ ਇਹ ਦੇਰੀ ਖਿਡਾਰੀਆਂ ਦਾ ਹੌਸਲਾ ਤੋੜਨ ਵਾਲੀ ਹੈ। ਉਨ੍ਹਾਂ ਅਨੁਸਾਰ ਜ਼ਿਆਦਾਤਰ ਖਿਡਾਰੀਆਂ ਨੂੰ ਗੈਰ-ਰਸਮੀ ਤੌਰ ’ਤੇ ਇਹ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦਾ ਨਾਂ ਸੂਚੀ ਵਿੱਚ ਹੈ ਜਾਂ ਨਹੀਂ, ਇਸ ਲਈ ਲੰਬਾ ਇੰਤਜ਼ਾਰ ਹੋਰ ਵੀ ਨਿਰਾਸ਼ਾਜਨਕ ਬਣ ਜਾਂਦਾ ਹੈ।

Advertisement

ਆਮ ਤੌਰ ’ਤੇ ਇਹ ਸਮਾਰੋਹ 29 ਅਗਸਤ ਨੂੰ ਕੌਮੀ ਖੇਡ ਦਿਵਸ ਅਤੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਵਸ ਮੌਕੇ ਕਰਵਾਇਆ ਜਾਂਦਾ ਹੈ, ਪਰ 2020 ਦੀ ਕੋਵਿਡ-19 ਮਹਾਮਾਰੀ ਤੋਂ ਬਾਅਦ ਇਸ ਦੀ ਤਾਰੀਖ ਨਿਯਮਿਤ ਨਹੀਂ ਰਹੀ। ਪਿਛਲਾ ਸਮਾਰੋਹ 17 ਜਨਵਰੀ 2025 ਨੂੰ ਹੋਇਆ ਸੀ।

Advertisement

ਸਾਬਕਾ ਅਰਜੁਨ ਪੁਰਸਕਾਰ ਜੇਤੂਆਂ ਨੇ ਵੀ ਮੰਗ ਕੀਤੀ ਹੈ ਕਿ ਪੁਰਸਕਾਰਾਂ ਲਈ ਇੱਕ ਨਿਸ਼ਚਿਤ ਅਤੇ ਪਾਰਦਰਸ਼ੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਨਮਾਨ ਖਿਡਾਰੀਆਂ ਲਈ ਸਿਰਫ਼ ਇਨਾਮ ਨਹੀਂ, ਸਗੋਂ ਭਾਵਨਾਤਮਕ ਮਹੱਤਵ ਵੀ ਰੱਖਦੇ ਹਨ।

ਅਰਜੁਨ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਵਿੱਚ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਜਿਮਨਾਸਟ ਪ੍ਰਣਤੀ ਨਾਇਕ ਅਤੇ ਡੈਕੇਥਲਨ ਖਿਡਾਰੀ ਤੇਜਸਵਿਨ ਸ਼ੰਕਰ ਸਮੇਤ 20 ਤੋਂ ਵੱਧ ਖਿਡਾਰੀਆਂ ਦੇ ਨਾਂ ਚਰਚਾ ਵਿੱਚ ਹਨ। ਸੂਤਰਾਂ ਮੁਤਾਬਕ ਖੇਡ ਰਤਨ ਲਈ ਹਾਕੀ ਸਟਾਰ ਹਾਰਦਿਕ ਸਿੰਘ ਦੇ ਨਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੰਤਰਾਲੇ ਨੇ ਅਜੇ ਤੱਕ ਦੇਰੀ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਹੈ।

Advertisement
×