ਪਰਾਗ ਸ਼ਤਰੰਜ: ਡੀ ਗੁਕੇਸ਼ ਕਰੇਗਾ ਭਾਰਤੀ ਚੁਣੌਤੀ ਦੀ ਅਗਵਾਈ
ਵਿਸ਼ਵ ਕੱਪ ’ਚੋਂ ਜਲਦੀ ਬਾਹਰ ਹੋਣ ਅਤੇ ਟਾਟਾ ਸਟੀਲ ਮਾਸਟਰਜ਼ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਭਾਰਤ ਦਾ ਨੰਬਰ ਇੱਕ ਸ਼ਤਰੰਜ ਖਿਡਾਰੀ ਡੀ ਗੁਕੇਸ਼ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਪਰਾਗ ਕੌਮਾਂਤਰੀ ਸ਼ਤਰੰਜ ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕਰਨ...
Advertisement
ਵਿਸ਼ਵ ਕੱਪ ’ਚੋਂ ਜਲਦੀ ਬਾਹਰ ਹੋਣ ਅਤੇ ਟਾਟਾ ਸਟੀਲ ਮਾਸਟਰਜ਼ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਭਾਰਤ ਦਾ ਨੰਬਰ ਇੱਕ ਸ਼ਤਰੰਜ ਖਿਡਾਰੀ ਡੀ ਗੁਕੇਸ਼ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਪਰਾਗ ਕੌਮਾਂਤਰੀ ਸ਼ਤਰੰਜ ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਮੁਕਾਬਲੇ ਵਿੱਚ ਦੂਜਾ ਦਰਜਾ ਪ੍ਰਾਪਤ ਗੁਕੇਸ਼ ਦਾ ਸਾਹਮਣਾ ਜਰਮਨੀ ਦੇ ਵਿਨਸੈਂਟ ਕੇਮਰ ਅਤੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸੱਤੋਰੋਵ ਵਰਗੇ ਖਿਡਾਰੀਆਂ ਨਾਲ ਹੋਵੇਗਾ। ਲਾਈਵ ਰੈਂਕਿੰਗ ਵਿੱਚ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਕੇਮਰ ਅਤੇ ਅਬਦੁਸੱਤੋਰੋਵ ਤੋਂ ਬਾਅਦ ਗੁਕੇਸ਼ 10ਵੇਂ ਸਥਾਨ ’ਤੇ ਹੈ। ਕੁਝ ਸਮਾਂ ਪਹਿਲਾਂ ਤੱਕ ਤਿੰਨ ਭਾਰਤੀ ਖਿਡਾਰੀ ਸਿਖਰਲੇ 10 ਵਿੱਚ ਸ਼ਾਮਲ ਸਨ, ਪਰ ਅਰਜੁਨ ਏਰੀਗੈਸੀ ਅਤੇ ਆਰ ਪ੍ਰਗਨਾਨੰਦਾ ਹੁਣ ਪਛੜ ਗਏ ਹਨ। ਭਾਰਤ ਵੱਲੋਂ ਗੁਕੇਸ਼ ਨਾਲ ਪਿਛਲੇ ਸਾਲ ਦਾ ਜੇਤੂ ਅਰਵਿੰਦ ਚਿਤੰਬਰਮ ਵੀ ਟੂਰਨਾਮੈਂਟ ਵਿੱਚ ਹਿੱਸਾ ਲਵੇਗਾ।
Advertisement
Advertisement
×

