ਪੱਤਰ ਪ੍ਰੇਰਕ
ਰੂਪਨਗਰ, 9 ਸਤੰਬਰ
ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਪੰਜੋਲਾ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਕਬੱਡੀ ਕੱਪ ਕਰਵਇਆ ਗਿਆ। ਬੌਬੀ ਪੰਜੋਲਾ, ਰਣਵੀਰ ਰਾਣਾ ਤੇ ਬੱਬੂ ਪੰਜੋਲਾ ਦੀ ਦੇਖ ਰੇਖ ਅਧੀਨ ਕਰਵਾਏ ਗਏ ਇਸ ਕਬੱਡੀ ਕੱਪ ਦੌਰਾਨ ਲਗਭਗ ਢਾਈ ਦਰਜਨ ਟੀਮਾਂ ਨੇ ਹਿੱਸਾ ਲਿਆ। ਇੱਕ ਪਿੰਡ ਓਪਨ ਕਬੱਡੀ ਮੁਕਾਬਲਿਆਂ ਵਿੱਚ ਫਤਿਹਪੁਰ ਦੀ ਟੀਮ ਨੇ ਰਤਵਾੜਾ ਸਾਹਿਬ ਦੀ ਟੀਮ ਨੂੰ ਹਰਾ ਕੇ ਕੱਪ ਜਿੱਤਿਆ, ਜਦੋਂ ਕਿ 37 ਕਿਲੋ ਭਾਰ ਵਰਗ ਦਾ ਫਾਈਨਲ ਮੁਕਾਬਲਾ ਫਤਿਹਪੁਰ ਪਿੰਡ ਦੀ ਹੀ ਟੀਮ ਨੇ ਮੰਦਵਾੜਾ ਦੀ ਟੀਮ ਨੂੰ ਹਰਾ ਕੇ ਜਿੱਤਿਆ। ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵੱਜੋਂ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੂਪਨਗਰ, ਅਕਾਲੀ ਆਗੂ ਹਰਵਿੰਦਰ ਸਿੰਘ ਖੇੜਾ, ਸੁਖਦੇਵ ਸਿੰਘ ਮੀਆਂਪੁਰ ਚੇਅਰਮੈਨ ਲੈਂਡ ਮਾਰਗੇਜ ਬੈਂਕ ਰੂਪਨਗਰ, ‘ਆਪ’ ਆਗੂ ਕ੍ਰਿਸ਼ਨ ਕੁਮਾਰ ਪੱਪੂ ਤੇ ਸੁੱਚਾ ਸਿੰਘ ਹਾਜ਼ਰ ਹੋਏ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਲਜਿੰਦਰ ਸਿੰਘ ਖਹਿਰਾ, ਜਗਤਾਰ ਸਿੰਘ ਸੌਂਟੀ ਅਮਰੀਕਾ, ਬਰਿੰਦਰ ਇਟਲੀ, ਕਮਲ ਇਟਲੀ, ਚੀਨਾ ਯੂ.ਕੇ., ਬਲਵੀਰ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।