DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Doubles ’ਚ ਖੇਡੇਗਾ Pakistani Tennis Federation ਦਾ ਪ੍ਰਧਾਨ Aisam-ul-Haq Qureshi

ਏਸ਼ਿਆਈ ਖੇਡਾਂ ’ਚ ਦੋਹਰੀ ਭੂਮਿਕਾ ਨਿਭਾਏਗਾ 46 ਸਾਲਾ ਟੈਨਿਸ ਖਿਡਾਰੀ

  • fb
  • twitter
  • whatsapp
  • whatsapp
Advertisement

ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀ ਟੀ ਐੱਫ) ਦਾ ਪ੍ਰਧਾਨ ਐਸਾਮ ਉਲ ਹੱਕ ਕੁਰੈਸ਼ੀ ਜਪਾਨ ਵਿੱਚ ਹੋਣ ਵਾਲੀਆਂ ਆਗਾਮੀ ਏਸ਼ਿਆਈ ਖੇਡਾਂ ਵਿੱਚ ਬਤੌਰ ਖਿਡਾਰੀ ਹਿੱਸਾ ਲਵੇਗਾ। 46 ਸਾਲਾ ਐਸਾਮ ਨੇ ਅੱਜ ਏਸ਼ਿਆਈ ਖੇਡਾਂ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦੀ ਪੁਸ਼ਟੀ ਕੀਤੀ ਹੈ।

ਉਸ ਨੇ ਦੱਸਿਆ, ‘‘ਹਾਂ, ਮੈਂ ਪੀ ਟੀ ਐੱਫ ਦਾ ਪ੍ਰਧਾਨ ਹਾਂ ਅਤੇ ਖੇਡਾਂ ਦੌਰਾਨ ਆਪਣੇ ਪ੍ਰਧਾਨਗੀ ਦੇ ਫ਼ਰਜ਼ ਵੀ ਨਿਭਾਵਾਂਗਾ। ਮੈਂ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਲਗਾਤਾਰ ਟੈਨਿਸ ਖੇਡ ਰਿਹਾ ਹਾਂ, ਇਸ ਲਈ ਮੈਂ ਡਬਲਜ਼ ਮੁਕਾਬਲੇ ਵਿੱਚ ਖੇਡਣ ਦਾ ਫ਼ੈਸਲਾ ਕੀਤਾ ਹੈ।’’ ਪਾਕਿਸਤਾਨੀ ਟੈਨਿਸ ਟੀਮ ਵਿੱਚ ਉਸ ਤੋਂ ਇਲਾਵਾ ਤਜਰਬੇਕਾਰ ਅਕੀਲ ਖ਼ਾਨ, ਮੁਹੰਮਦ ਸ਼ੋਇਬ, ਮੁਜ਼ੱਮਿਲ ਮੁਰਤਜ਼ਾ, ਮਹੀਨ ਆਫ਼ਤਾਬ ਅਤੇ ਉਸ਼ਨਾ ਸੁਹੇਲ ਸ਼ਾਮਲ ਹਨ।

Advertisement

ਉਸ ਨੇ ਕਿਹਾ ਕਿ ਪਾਕਿਸਤਾਨ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਹਿੱਸਾ ਲਵੇਗਾ ਅਤੇ ਉਨ੍ਹਾਂ ਦੀ ਟੀਮ ਵਿੱਚ ਤਜਰਬੇਕਾਰ ਤੇ ਨੌਜਵਾਨ ਖਿਡਾਰੀਆਂ ਦਾ ਵਧੀਆ ਸੁਮੇਲ ਹੈ। ਉਸ ਨੇ ਮੁਸ਼ਕਲਾਂ ਦੇ ਬਾਵਜੂਦ ਪਾਕਿਸਤਾਨ ਟੈਨਿਸ ਤਰੱਕੀ ਕਰ ਰਿਹਾ ਹੈ ਅਤੇ ਅਕਤੂਬਰ ਵਿੱਚ 10 ਦੇਸ਼ਾਂ ਵਾਲੇ ‘ਬਿਲੀ ਜੀਨ’ ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, ਜਿਸ ਦਾ ਮਕਸਦ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ।

Advertisement

ਜ਼ਿਕਰਯੋਗ ਹੈ ਕਿ ਐਸਾਮ ਕਈ ਸਾਲਾਂ ਤੱਕ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਖਿਡਾਰੀ ਰਿਹਾ ਹੈ। ਉਹ ਭਾਰਤ ਦੇ ਰੋਹਨ ਬੋਪੰਨਾ ਨਾਲ ਯੂ ਐੱਸ ਓਪਨ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਵੀ ਪੁੱਜਾ ਸੀ। ਉਹ 2024 ਵਿੱਚ ਚੋਣ ਜਿੱਤ ਕੇ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਸੀ।

Advertisement
×