DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿ ਹਾਕੀ ਖਿਡਾਰੀਆਂ ਵੱਲੋਂ ਬਾਈਕਾਟ ਦੀ ਧਮਕੀ

ਐੱਫ ਆਈ ਐੱਚ ਪ੍ਰੋ ਲੀਗ ਖੇਡਣ ਤੋਂ ਇਨਕਾਰ; ਤਨਖਾਹ ਤੇ ਭੱਤੇ ਘੱਟ ਮਿਲਣ ਕਾਰਨ ਖਿਡਾਰੀਆਂ ਵਿੱਚ ਰੋਸ

  • fb
  • twitter
  • whatsapp
  • whatsapp
Advertisement

ਪਾਕਿਸਤਾਨ ਹਾਕੀ ਟੀਮ ਵਿੱਚ ਤਨਖਾਹਾਂ ਅਤੇ ਭੱਤਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਕੁਝ ਸੀਨੀਅਰ ਖਿਡਾਰੀਆਂ ਨੇ ਫਰਵਰੀ ਵਿੱਚ ਹੋਣ ਵਾਲੀ ਐੱਫ ਆਈ ਐੱਚ ਪ੍ਰੋ ਲੀਗ ਦੇ ਦੂਜੇ ਗੇੜ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਖਿਡਾਰੀਆਂ ਨੇ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਅਰਜਨਟੀਨਾ ਵਿੱਚ ਹੋਏ ਮੈਚਾਂ ਦੌਰਾਨ ਪੂਰਾ ਰੋਜ਼ਾਨਾ ਭੱਤਾ ਨਾ ਦੇਣ ਦਾ ਦੋਸ਼ ਲਾਇਆ ਹੈ। ਕੌਮੀ ਟੀਮ ਦੇ ਦੋ ਮੈਂਬਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ ਐੱਚ ਐੱਫ) ਨੂੰ ਸਪੱਸ਼ਟ ਸੁਨੇਹਾ ਭੇਜ ਦਿੱਤਾ ਗਿਆ ਹੈ ਕਿ ਜੇ ਵਿੱਤੀ ਮਸਲੇ ਹੱਲ ਨਾ ਹੋਏ ਤਾਂ ਕਈ ਖਿਡਾਰੀ ਅਗਲੇ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਇੱਕ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਰਜਨਟੀਨਾ ਦੌਰੇ ਲਈ 30,000 ਰੁਪਏ (ਕਰੀਬ 110 ਡਾਲਰ) ਰੋਜ਼ਾਨਾ ਭੱਤਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਪਿਛਲੇ ਹਫਤੇ ਉਨ੍ਹਾਂ ਦੇ ਖਾਤਿਆਂ ਵਿੱਚ ਸਿਰਫ਼ 11,000 ਰੁਪਏ (ਕਰੀਬ 40 ਡਾਲਰ) ਦੇ ਹਿਸਾਬ ਨਾਲ ਪੈਸੇ ਆਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਸ ਮਹੀਨੇ ਅਰਜਨਟੀਨਾ ਵਿੱਚ ਚਾਰ ਮੈਚ ਖੇਡੇ ਸਨ ਅਤੇ ਸਾਰੇ ਹਾਰ ਗਏ ਸਨ। ਹੁਣ ਟੀਮ ਨੇ ਫਰਵਰੀ ਵਿੱਚ ਆਸਟਰੇਲੀਆ ਵਿੱਚ ਚਾਰ ਹੋਰ ਮੈਚ ਖੇਡਣੇ ਹਨ।

ਦੂਜੇ ਪਾਸੇ, ਪੀ ਐੱਚ ਐੱਫ ਦੇ ਸਕੱਤਰ ਰਾਣਾ ਮੁਜਾਹਿਦ ਨੇ ਕਿਹਾ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਭੱਤੇ ਪਾਕਿਸਤਾਨ ਸਪੋਰਟਸ ਬੋਰਡ (ਪੀ ਐੱਸ ਬੀ) ਵੱਲੋਂ ਭੇਜੇ ਗਏ ਹਨ।

Advertisement

Advertisement
Advertisement
×