DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਮੀ ਫਾਈਨਲ ’ਚ ਪੁੱਜਣ ਦੀ ਕੋਸ਼ਿਸ਼ ਕਰੇਗਾ ਪਾਕਿ

ਟੀ-20 ਵਿਸ਼ਵ ਕੱਪ ਸੁਪਰ-8 ਦੇ ਆਖ਼ਰੀ ਮੈਚ ’ਚ ਸ੍ਰੀਲੰਕਾ ਨਾਲ ਮੁਕਾਬਲਾ ਅੱਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪਾਕਿਸਤਾਨ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਦੀ ਉਮੀਦ ਨੂੰ ਜਿਊਂਦਾ ਰੱਖਣ ਲਈ ਸ਼ਨਿੱਚਰਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਸੁਪਰ-8 ਦੇ ਆਪਣੇ ਆਖਰੀ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ, ਜਦਕਿ ਸੰਘਰਸ਼ ਕਰ ਰਹੀ ਮੇਜ਼ਬਾਨ ਸ੍ਰੀਲੰਕਾ ਦੀ ਟੀਮ ਸਨਮਾਨ ਭਰੀ ਵਿਦਾਈ ਲੈਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਪਾਕਿਸਤਾਨ ਦਾ ਪ੍ਰਦਰਸ਼ਨ ਹੁਣ ਤੱਕ ਚੰਗਾ ਨਹੀਂ ਰਿਹਾ ਹੈ ਅਤੇ ਉਹ ਆਪਣੇ ਗਰੁੱਪ ਵਿੱਚ ਤੀਜੇ ਸਥਾਨ ’ਤੇ ਹੈ। ਇਸ ਗਰੁੱਪ ਵਿੱਚੋਂ ਇੰਗਲੈਂਡ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਥਾਂ ਬਣਾ ਚੁੱਕਾ ਹੈ; ਨਿਊਜ਼ੀਲੈਂਡ ਤੇ ਪਾਕਿਸਤਾਨ ਆਖ਼ਰੀ ਚਹੁੰਆਂ ਵਿੱਚ ਥਾਂ ਬਣਾਉਣ ਦੀ ਦੌੜ ਵਿੱਚ ਹਨ। ਸ੍ਰੀਲੰਕਾ ਆਪਣੇ ਪਹਿਲੇ ਦੋ ਮੈਚ ਹਾਰ ਕੇ ਪਹਿਲਾਂ ਹੀ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ। ਪਾਕਿਸਤਾਨ ਤੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਕਿਵੀ ਟੀਮ ਬਿਹਤਰ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਨਿਊਜ਼ੀਲੈਂਡ ਦੇ ਤਿੰਨ ਅੰਕ ਹਨ ਅਤੇ ਉਸ ਦੀ ਨੈੱਟ ਰਨ ਰੇਟ (3.050) ਵੀ ਪਾਕਿਸਤਾਨ ਨਾਲੋਂ ਬਿਹਤਰ ਹੈ। ਪਾਕਿਸਤਾਨ ਦਾ ਹੁਣ ਤੱਕ ਸਿਰਫ਼ ਇੱਕ ਅੰਕ ਹੈ ਅਤੇ ਉਸ ਦੀ ਨੈੱਟ ਰਨ ਰੇਟ ਵੀ ਮਨਫੀ 0.461 ਹੈ।

Advertisement

ਪਾਕਿਸਤਾਨ ਲਈ ਹਾਲੇ ਸਾਰੀਆਂ ਉਮੀਦਾਂ ਖ਼ਤਮ ਨਹੀਂ ਹੋਈਆਂ ਅਤੇ ਉਹ ਸੈਮੀ ਫਾਈਨਲ ਵਿੱਚ ਥਾਂ ਬਣਾ ਸਕਦਾ ਹੈ, ਬਸ਼ਰਤੇ ਅੱਜ ਇੰਗਲੈਂਡ ਵੱਲੋਂ ਨਿਊਜ਼ੀਲੈਂਡ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਸਲਮਾਨ ਆਗ਼ਾ ਦੀ ਅਗਵਾਈ ਵਾਲੀ ਟੀਮ ਸ੍ਰੀਲੰਕਾ ’ਤੇ ਵੱਡੀ ਜਿੱਤ ਦਰਜ ਕਰੇ।

Advertisement

Advertisement
×