DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਵੇਗਾ ਪਾਕਿਸਤਾਨ; ਜਲੰਧਰ ਤੇ ਮੁਹਾਲੀ 'ਚ ਖੇਡੇ ਜਾਣਗੇ ਮੈਚ: ਭਗਵੰਤ ਮਾਨ

27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ ਸਮੇਤ 6 ਦੇਸ਼ ਲੈਣਗੇ ਹਿੱਸਾ

  • fb
  • twitter
  • whatsapp
  • whatsapp
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਉਨ੍ਹਾਂ ਛੇ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਅਗਲੇ ਮਹੀਨੇ ਇੱਥੇ ਹੋਣ ਵਾਲੀ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫੀ (ACT) ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ।

ਏਸ਼ਿਆਈ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿੱਚ ਖੇਡੀ ਜਾਵੇਗੀ। ਇਸ ਵਿੱਚ ਭਾਰਤ, ਪਾਕਿਸਤਾਨ, ਚੀਨ, ਜਾਪਾਨ, ਮਲੇਸ਼ੀਆ ਅਤੇ ਕੋਰੀਆ ਹਿੱਸਾ ਲੈਣਗੇ।

Advertisement

ਜੇਕਰ ਕੋਈ ਟੀਮ ਟੂਰਨਾਮੈਂਟ ਤੋਂ ਹਟਦੀ ਹੈ ਤਾਂ ਉਸਦੀ ਥਾਂ ਓਮਾਨ ਜਾਂ ਬੰਗਲਾਦੇਸ਼ ਨੂੰ ਦਿੱਤੀ ਜਾਵੇਗੀ। ਇਸ ਟੂਰਨਾਮੈਂਟ ਦਾ ਆਯੋਜਨ ਏਸ਼ਿਆਈ ਹਾਕੀ ਮਹਾਂਸੰਘ ਦੀ ਅਗਵਾਈ ਹੇਠ ਹਰ ਸਾਲ ਕੀਤਾ ਜਾਂਦਾ ਹੈ ਪਰ ਪਿਛਲੇ ਸਾਲ ਇਸਦਾ ਆਯੋਜਨ ਨਹੀਂ ਹੋਇਆ ਸੀ। ਭਾਰਤ 2023 (ਚੇਨਈ) ਅਤੇ 2024 (ਹੁਲੁਨਬੁਇਰ, ਚੀਨ) ਵਿੱਚ ਖਿਤਾਬ ਜਿੱਤ ਕੇ ਮੌਜੂਦਾ ਚੈਂਪੀਅਨ ਵਜੋਂ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰੇਗਾ।

Advertisement

ਪਾਕਿਸਤਾਨ ਦੀ ਭਾਗੀਦਾਰੀ ਅਤੇ ਇਸਦੇ ਲਈ ਜ਼ਰੂਰੀ ਮਨਜ਼ੂਰੀ ਮਿਲ ਜਾਣ ਬਾਰੇ ਪੁੱਛੇ ਜਾਣ 'ਤੇ ਮਾਨ ਨੇ ਕਿਹਾ, "ਬਹੁ-ਕੌਮੀ ਟੂਰਨਾਮੈਂਟਾਂ ਵਿੱਚ ਕੋਈ ਸਮੱਸਿਆ ਨਹੀਂ ਹੈ। ਹੋ ਸਕਦਾ ਹੈ ਕਿ ਦੁਵੱਲੀਆਂ ਲੜੀਆਂ (ਭਾਰਤ ਅਤੇ ਪਾਕਿਸਤਾਨ ਵਿਚਕਾਰ) ਨਾ ਹੋ ਸਕਣ।" ਕੇਂਦਰ ਸਰਕਾਰ ਦੀ ਖੇਡ ਨੀਤੀ ਅਨੁਸਾਰ ਭਾਰਤ ਪਾਕਿਸਤਾਨ ਖ਼ਿਲਾਫ਼ ਦੁਵੱਲੀ ਲੜੀ ਨਹੀਂ ਖੇਡੇਗਾ।

ਖੇਡ ਮੰਤਰਾਲੇ ਨੇ ਹਾਲਾਂਕਿ ਓਲੰਪਿਕ ਚਾਰਟਰ ਦੀ ਪਾਲਣਾ ਕਰਦੇ ਹੋਏ ਕਿਹਾ ਹੈ ਕਿ ਦੋਵੇਂ ਦੇਸ਼ ਬਹੁ-ਕੌਮੀ ਟੂਰਨਾਮੈਂਟ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਸਕਦੇ ਹਨ ਅਤੇ ਭਾਰਤ ਅਜਿਹੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਖਿਡਾਰੀਆਂ ਨੂੰ ਆਪਣੇ ਦੇਸ਼ ਵਿੱਚ ਖੇਡਣ ਤੋਂ ਨਹੀਂ ਰੋਕੇਗਾ।

ਇਸਦੇ ਬਾਵਜੂਦ ਪਾਕਿਸਤਾਨ ਨੇ ਪਿਛਲੇ ਸਾਲ ਤਾਮਿਲਨਾਡੂ ਵਿੱਚ ਖੇਡੇ ਗਏ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਉਸਨੇ ਇਸਦਾ ਕਾਰਨ ਅਪਰੇਸ਼ਨ ਸਿੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣਾ ਦੱਸਿਆ ਸੀ।

ਮਾਨ ਨੇ ਕਿਹਾ ਕਿ ਏ ਸੀ ਟੀ ਦੇ ਲੀਗ ਪੜਾਅ ਦੇ ਮੈਚ ਜਲੰਧਰ ਵਿੱਚ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਹਾਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਐਸੋਸੀਏਸ਼ਨਾਂ ਵਿਚਕਾਰ 'ਚੰਗੇ ਸਬੰਧ' ਹਨ।

ਉਨ੍ਹਾਂ ਨੇ ਕਿਹਾ, "ਮੈਂ ਸਾਰਿਆਂ ਸਾਹਮਣੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਐਸੋਸੀਏਸ਼ਨਾਂ ਵਿਚਕਾਰ ਬਹੁਤ ਚੰਗੇ ਸਬੰਧ ਹਨ। ਤੁਸੀਂ ਗੌਰ ਕੀਤਾ ਹੋਵੇਗਾ ਕਿ ਜਦੋਂ ਵੀ ਮੈਂ ਜਾਂਦਾ ਹਾਂ ਅਤੇ ਜੇਕਰ ਭਾਰਤੀ ਟੀਮ ਪਾਕਿਸਤਾਨ ਨੂੰ ਹਰਾ ਦਿੰਦੀ ਹੈ, ਤਾਂ ਮੈਂ ਸਭ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਮਿਲਦਾ ਹਾਂ। ਉੱਥੋਂ ਦੇ ਮੁੰਡੇ (ਖਿਡਾਰੀ) ਵੀ ਬਹੁਤ ਸਤਿਕਾਰ ਦਿੰਦੇ ਹਨ।"

Advertisement
×