DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Human Rights Commission of Pakistan ਵੱਲੋਂ ਸਿੱਖ ਜੋੜੇ ਦੀ ਹੱਤਿਆ ਦੀ ਨਿਖੇਧੀ

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ ਆਰ ਸੀ ਪੀ) ਨੇ ਮਰਦਾਨ ’ਚ ਸਿੱਖ ਜੋੜੇ ਦੀ ਹੱਤਿਆ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕਮਿਸ਼ਨ ਨੇ ਧਾਰਮਿਕ ਘੱਟਗਿਣਤੀਆਂ ਅਤੇ ਮੁਲਕ ’ਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ।...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ ਆਰ ਸੀ ਪੀ) ਨੇ ਮਰਦਾਨ ’ਚ ਸਿੱਖ ਜੋੜੇ ਦੀ ਹੱਤਿਆ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕਮਿਸ਼ਨ ਨੇ ਧਾਰਮਿਕ ਘੱਟਗਿਣਤੀਆਂ ਅਤੇ ਮੁਲਕ ’ਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਮਰਦਾਨ ਦੇ ਬਾਬੂ ਮੁਹੱਲਾ ਸਥਿਤ ਗੁਰਦੁਆਰੇ ਦੇ ਸੇਵਾਦਾਰ ਜੋੜੇ ਦੀ ਬੀਤੇ ਦਿਨੀਂ ਹੱਤਿਆ ਕਰ ਦਿੱਤੀ ਗਈ ਸੀ।

ਐੱਚ ਆਰ ਸੀ ਪੀ ਨੇ ‘ਐਕਸ’ ’ਤੇ ਉਨ੍ਹਾਂ ਰਿਪੋਰਟਾਂ ’ਤੇ ਚਿੰਤਾ ਜਤਾਈ ਹੈ, ਜਿਨ੍ਹਾਂ ਮੁਤਾਬਕ ਕਥਿਤ ਹਮਲਾਵਰ ਪਹਿਲਾਂ ਗੁਰਦੁਆਰੇ ਵਿੱਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਸੀ। ਉਸ ਨੇ ਕਿਹਾ ਕਿ ਜੇ ਇਹ ਗੱਲ ਠੀਕ ਹੈ ਤਾਂ ਫਿਰ ਇਸ ਨਾਲ ਘੱਟਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਨਿਗਰਾਨੀ ’ਚ ਵੱਡੀ ਘਾਟ ਨਜ਼ਰ ਆਉਂਦੀ ਹੈ। ਕਮਿਸ਼ਨ ਨੇ ਸੁਪਰੀਮ ਕੋਰਟ ਦੇ 2014 ਦੇ ਫ਼ੈਸਲੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਹੈ, ਜਿਸ ’ਚ ਘੱਟਗਿਣਤੀਆਂ ਦੀ ਸੁਰੱਖਿਆ ਦੇ ਨਿਰਦੇਸ਼ ਦਿੱਤੇ ਗਏ ਸਨ।

Advertisement

ਕਮਿਸ਼ਨ ਨੇ ਮਰਦਾਨ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਦੇ ਉਸ ਬਿਆਨ ’ਤੇ ਵੀ ਸਵਾਲ ਚੁੱਕੇ ਹਨ ਜਿਸ ਵਿੱਚ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਕਤਲ ਕਾਂਡ ਨੂੰ ਨਿੱਜੀ ਦੁਸ਼ਮਣੀ ਦੱਸਿਆ ਗਿਆ ਹੈ। ਉਨ੍ਹਾਂ ਪੁਲੀਸ ਨੂੰ ਅਜਿਹੇ ਜਲਦਬਾਜ਼ੀ ਵਾਲੇ ਫ਼ੈਸਲਿਆਂ ਤੋਂ ਬਚਣ ਅਤੇ ਹਰ ਪਹਿਲੂ ਤੋਂ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਿਹਾ ਹੈ।

Advertisement

ਇਸ ਦੌਰਾਨ ਖ਼ੈਬਰ ਪਖਤੂਨਖਵਾ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਗੁਰਦੁਆਰੇ ਅੰਦਰ ਸਿੱਖ ਜੋੜੇ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਚਕਾਰਾਂ ਨੂੰ ਹੱਤਿਆ ਦਾ ਮਕਸਦ ਪਤਾ ਲਗਾਉਣ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰਨ ਲਈ ਕਿਹਾ। ਅਰੋੜਾ ਨੇ ਕਿਹਾ ਕਿ ਹੱਤਿਆਵਾਂ ਕਾਰਨ ਪਾਕਿਸਤਾਨ ਦਾ ਅਕਸ ਸਿੱਖਾਂ ਖਾਸ ਕਰ ਕੇ ਕੌਮਾਂਤਰੀ ਪੱਧਰ ’ਤੇ ਖ਼ਰਾਬ ਹੋਇਆ ਹੈ।

Advertisement
×