DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਮੁਖੀ ਵੱਲੋਂ ਅਸਤੀਫ਼ਾ

ਕੋਚ ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ

  • fb
  • twitter
  • whatsapp
  • whatsapp
featured-img featured-img
ਤਾਰਿਕ ਬੁਗਤੀ
Advertisement

ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਤਾਰਿਕ ਬੁਗਤੀ ਨੇ ਆਸਟਰੇਲੀਆ ਦੌਰੇ ਦੌਰਾਨ ਹੋਟਲ ਬੁਕਿੰਗ ਨੂੰ ਲੈ ਕੇ ਟੀਮ ਨੂੰ ਆਈਆਂ ਪ੍ਰੇਸ਼ਾਨੀਆਂ ਕਾਰਨ ਪੈਦਾ ਹੋਏ ਵਿਵਾਦ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਧਰ, ਪਾਕਿਸਤਾਨੀ ਟੀਮ ਦੇ ਮੁੱਖ ਕੋਚ ਤਾਹਿਰ ਜ਼ਮਾਨ ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਕਪਤਾਨ ਸਮੇਤ ਕੁੱਝ ਖਿਡਾਰੀ ਅਨੁਸ਼ਾਸਨਹੀਣ ਹਨ, ਜਿਨ੍ਹਾਂ ਨੇ ਬਾਕੀ ਖਿਡਾਰੀਆਂ ਨੂੰ ਅਪਸ਼ਬਦ ਬੋਲੇ, ਜਿਸ ਕਾਰਨ ਪ੍ਰਦਰਸ਼ਨ ’ਤੇ ਅਸਰ ਪਿਆ। ਬੁਗਤੀ ਨੇ ਅੱਜ ਕਿਹਾ ਕਿ ਉਸ ਨੇ ਪੀ ਐੱਚ ਐੱਫ ਦੇ ਮੁੱਖ ਸਰਪ੍ਰਸਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਭੇਜ ਦਿੱਤਾ ਪਰ ਉਨ੍ਹਾਂ ਨੂੰ ਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਆਸਟਰੇਲੀਆ ਵਿੱਚ ਪ੍ਰੋ ਲੀਗ ਦੌਰਾਨ ਹੋਏ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।’’ ਵਿਵਾਦ ਦੀ ਸ਼ੁਰੂਆਤ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨਾਲ ਹੋਈ, ਜਿਸ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਆਪਣੇ ਸਾਮਾਨ ਨਾਲ ਸਿਡਨੀ ਦੀਆਂ ਸੜਕਾਂ ’ਤੇ ਖੜ੍ਹੇ ਦਿਖਾਇਆ ਗਿਆ ਸੀ। ਪਾਕਿਸਤਾਨ ਦੇ ਹਾਕੀ ਕਪਤਾਨ ਸ਼ਕੀਲ ਅਹਿਮਦ ਬੱਟ ਨੇ ਵੀ ਦੇਸ਼ ਪਰਤਣ ਮਗਰੋਂ ਲਾਹੌਰ ਵਿੱਚ ਪ੍ਰੈੱਸ ਕਾਨਰਫੰਸ ਦੌਰਾਨ ਪੀ ਐੱਚ ਐੱਫ ਦੀ ਆਲੋਚਨਾ ਕੀਤੀ ਸੀ।

Advertisement
Advertisement
×