ਪਾਕਿਸਤਾਨ ਨੇ ਰੋਮਾਂਚਕ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾਇਆ; ਫਿਰ ਵੀ ਵਿਸ਼ਵ ਕੱਪ ਤੋਂ ਬਾਹਰ
ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਸੁਪਰ 8 ਗਰੁੱਪ-2 ਦੇ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਪਾਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ...
Sri Lanka's captain Dasun Shanaka, right, is consoled by teammate Dunith Wellalage after losing the T20 World Cup cricket match against Pakistan in Pallekele, Sri Lanka, Saturday, Feb. 28, 2026. AP Photo/PTI(AP02_28_2026_000617A)
Advertisement
ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਸੁਪਰ 8 ਗਰੁੱਪ-2 ਦੇ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਪਾਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਵਿੱਚ 207 ਦੌੜਾਂ ਹੀ ਬਣਾ ਸਕੀ।
ਸ਼੍ਰੀਲੰਕਾ ਦੇ ਬੱਲੇਬਾਜ਼ ਦਾਸੁਨ ਸ਼ਨਾਕਾ ਨੇ ਮੈਚ ਦੇ ਅੰਤ ਵਿੱਚ ਅਵਿਸ਼ਵਾਸ਼ਯੋਗ ਬੱਲੇਬਾਜ਼ੀ ਕਰਦਿਆਂ ਸਿਰਫ 31 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਆਖਰੀ ਓਵਰ ਵਿੱਚ ਜਦੋਂ ਜਿੱਤ ਲਈ 28 ਦੌੜਾਂ ਦੀ ਲੋੜ ਸੀ, ਤਾਂ ਸ਼ਨਾਕਾ ਨੇ ਸ਼ਾਹੀਨ ਅਫਰੀਦੀ ਨੂੰ ਲਗਾਤਾਰ ਤਿੰਨ ਛੱਕੇ ਮਾਰ ਕੇ ਮੈਚ ਨੂੰ ਪਾਕਿਸਤਾਨ ਦੇ ਹੱਥੋਂ ਖੋਹਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਅਫਰੀਦੀ ਨੇ ਆਖਰੀ ਦੋ ਗੇਂਦਾਂ 'ਤੇ ਸ਼ਾਨਦਾਰ ਵਾਪਸੀ ਕੀਤੀ ਅਤੇ ਪਾਕਿਸਤਾਨ ਨੂੰ ਜਿੱਤ ਦਿਵਾਈ।
ਸਾਹਿਬਜ਼ਾਦਾ ਫਰਹਾਨ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਭਾਵੇਂ ਪਾਕਿਸਤਾਨ ਨੇ ਇਹ ਮੈਚ ਜਿੱਤ ਲਿਆ ਹੈ, ਪਰ ਉਹ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਸ਼੍ਰੀਲੰਕਾਈ ਟੀਮ ਨੇ ਹਾਰ ਦੇ ਬਾਵਜੂਦ 147 ਦੌੜਾਂ ਦੇ ਟੀਚੇ ਨੂੰ ਪਾਰ ਕਰਕੇ ਆਪਣੀ ਸਥਿਤੀ ਨੂੰ ਬਿਹਤਰ ਰੱਖਣ ਦੀ ਕੋਸ਼ਿਸ਼ ਕੀਤੀ। ਮੈਚ ਤੋਂ ਬਾਅਦ ਸਨਥ ਜੈਸੂਰੀਆ ਨੂੰ ਅੰਪਾਇਰ ਰੌਡ ਟਕਰ ਨਾਲ ਆਖਰੀ ਦੋ ਗੇਂਦਾਂ ਦੇ 'ਵਾਈਡ' ਨਾ ਹੋਣ ਬਾਰੇ ਚਰਚਾ ਕਰਦੇ ਵੀ ਦੇਖਿਆ ਗਿਆ।
Advertisement
Advertisement
Advertisement
×

