DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਨੂੰ ਭਾਰਤ ਵਿੱਚ ਮੁਕਾਬਲੇ ਖੇਡਣ ਦੀ ਮਨਜ਼ੂਰੀ

ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਵੀਜ਼ਾ ਪ੍ਰਕਿਰਿਆ ਆਸਾਨ ਬਣਾਉਣ ਦੀ ਵਚਨਬੱਧਤਾ ਦੁਹਰਾਈ

  • fb
  • twitter
  • whatsapp
  • whatsapp
Advertisement
ਪਾਕਿਸਤਾਨੀ ਖਿਡਾਰੀ ਅਤੇ ਉਸ ਦੀਆਂ ਟੀਮਾਂ ਭਾਰਤ ਵਿੱਚ ਹੋਣ ਵਾਲੇ ਆਲਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਣਗੇ ਪਰ ਦੁਵੱਲੇ ਮੁਕਾਬਲਿਆਂ ਸਬੰਧੀ ਉਨ੍ਹਾਂ ’ਤੇ ਪਾਬੰਦੀ ਜਾਰੀ ਰਹੇਗੀ। ਭਾਰਤੀ ਖੇਡ ਮੰਤਰਾਲੇ ਨੇ ਕਿਹਾ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਬਣਾਇਆ ਜਾਵੇਗਾ, ਜਦੋਂ ਕਿ ਕੌਮਾਂਤਰੀ ਖੇਡ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਬਹੁ-ਦਾਖਲਾ ਵੀਜ਼ਾ ਦਿੱਤਾ ਜਾਵੇਗਾ।

ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ,‘‘ਭਾਰਤ ਜਾਂ ਵਿਦੇਸ਼ ਵਿੱਚ ਕੌਮਾਂਤਰੀ ਅਤੇ ਕਈ ਮੁਲਕਾਂ ਦੀ ਸ਼ਮੂਲੀਅਤ ਵਾਲੇ ਟੂਰਨਾਮੈਂਟਾਂ ਦੇ ਮਾਮਲਿਆਂ ਵਿੱਚ ਅਸੀਂ ਕੌਮਾਂਤਰੀ ਖੇਡ ਸੰਸਥਾਵਾਂ ਦੇ ਨਿਯਮਾਂ ਅਤੇ ਆਪਣੇ ਖਿਡਾਰੀਆਂ ਦੇ ਹਿੱਤਾਂ ਨੂੰ ਪਹਿਲ ਦੇਵਾਂਗੇ।’’

Advertisement

ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਭਾਰਤ ਨੇ ਪਾਕਿਸਤਾਨ ਨਾਲ ਖੇਡ ਸਬੰਧ ਤੋੜ ਲਏ ਸਨ। ਖੇਡ ਮੰਤਰਾਲੇ ਨੇ ਕਿਹਾ ਕਿ ਸਰਹੱਦ ਪਾਰੋਂ ਆਉਣ ਵਾਲੇ ਖਿਡਾਰੀਆਂ ਨੂੰ ਆਲਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਮੰਤਰਾਲੇ ਨੇ ਸਾਰੀਆਂ ਖੇਡ ਫੈਡਰੇਸ਼ਨਾਂ, ਭਾਰਤੀ ਓਲੰਪਿਕ ਫੈਡਰੇਸ਼ਨ ਅਤੇ ਭਾਰਤੀ ਖੇਡ ਅਥਾਰਟੀ ਸਣੇ ਹੋਰ ਸੰਸਥਾਵਾਂ ਨੂੰ ਜਾਰੀ ਕੀਤੇ ਪੱਤਰ ਵਿੱਚ ਕਿਹਾ, ‘‘ਜਿਥੋਂ ਤਕ ਇਕ ਦੂਜੇ ਦੇ ਮੁਲਕ ਵਿੱਚ ਹੋਣ ਵਾਲੇ ਦੁਵੱਲੇ ਮੁਕਾਬਲਿਆਂ ਦਾ ਸਬੰਧ ਹੈ ਤਾਂ ਭਾਰਤੀ ਟੀਮਾਂ ਪਾਕਿਸਤਾਨ ਨਹੀਂ ਜਾਣਗੀਆਂ ਅਤੇ ਨਾ ਹੀ ਪਾਕਿਸਤਾਨ ਦੀਆਂ ਟੀਮਾਂ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।’’

Advertisement

ਨਵੀਂ ਨੀਤੀ ਤਹਿਤ ਭਾਰਤੀ ਟੀਮਾਂ ਅਤੇ ਖਿਡਾਰੀ ਉਨ੍ਹਾਂ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਪਾਕਿਸਤਾਨ ਦੀਆਂ ਟੀਮਾਂ ਜਾਂ ਖਿਡਾਰੀ ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਖਿਡਾਰੀ ਅਤੇ ਟੀਮਾਂ ਭਾਰਤ ਵੱਲੋਂ ਕਰਵਾਏ ਜਾਣ ਵਾਲੇ ਕਈ ਮੁਲਕਾਂ ਵਾਲੇ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਣਗੇ। ਇਸੇ ਦੌਰਾਨ ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਪਣਾ ਦਫ਼ਤਰ ਸ਼ਾਸਤਰੀ ਭਵਨ ਤੋਂ ਨੇਤਾਜੀ ਨਗਰ ਵਿੱਚ ਨਵੇਂ ਉਸਾਰੇ ਦਫ਼ਤਰ ਵਿੱਚ ਤਬਦੀਲ ਕਰ ਲਿਆ ਹੈ।

Advertisement
×