DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ousmane Dembélé ਦੀ Hat-Trick ਨਾਲ France ਨੇ Norway ਨੂੰ 4-1 ਨਾਲ ਹਰਾਇਆ

‘ਗੋਲਡਨ ਬੂਟ’ ਦੀ ਦੌੜ ਵਿੱਚ ਲਿਓਨਲ ਮੈਸੀ ਅਤੇ ਕਿਲੀਅਨ ਐਮਬਾਪੇ ਦੇ ਨਾਲ ਹੁਣ ਓਸਮਾਨ ਡੈਂਬਲੇ ਵੀ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਆਲਮੀ ਕੱਪ ਦੇ ਇੱਕ ਮੁਕਾਬਲੇ ਵਿੱਚ ਡੈਂਬਲੇ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਹੈਟ੍ਰਿਕ ਮਾਰੀ, ਜਿਸ ਵਿੱਚ ਇੱਕ ਗੋਲ...

  • fb
  • twitter
  • whatsapp
  • whatsapp
featured-img featured-img
ਬੋਸਟਨ ਨੇੜੇ ਫੌਕਸਬਰੋ ਵਿੱਚ ਮੈਚ ਦੌਰਾਨ ਨਾਰਵੇ ਖ਼ਿਲਾਫ਼ ਗੋਲ ਕਰਦਾ ਹੋਇਆ ਫਰਾਂਸ ਦਾ ਖਿਡਾਰੀ ਓਸਮਾਨ ਡੈਂਬਲੇ। -ਫੋਟੋ: ਪੀਟੀਆਈ
Advertisement

‘ਗੋਲਡਨ ਬੂਟ’ ਦੀ ਦੌੜ ਵਿੱਚ ਲਿਓਨਲ ਮੈਸੀ ਅਤੇ ਕਿਲੀਅਨ ਐਮਬਾਪੇ ਦੇ ਨਾਲ ਹੁਣ ਓਸਮਾਨ ਡੈਂਬਲੇ ਵੀ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਆਲਮੀ ਕੱਪ ਦੇ ਇੱਕ ਮੁਕਾਬਲੇ ਵਿੱਚ ਡੈਂਬਲੇ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਹੈਟ੍ਰਿਕ ਮਾਰੀ, ਜਿਸ ਵਿੱਚ ਇੱਕ ਗੋਲ ਐਮਬਾਪੇ ਦੇ ਪਾਸ ’ਤੇ ਹੋਇਆ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਰਾਂਸ ਨੇ ਨਾਰਵੇ ਨੂੰ 4-1 ਨਾਲ ਕਰਾਰੀ ਹਾਰ ਦਿੱਤੀ। ਡੈਂਬਲੇ ਨੇ ਮੈਚ ਦੇ 7ਵੇਂ, 20ਵੇਂ ਅਤੇ 32ਵੇਂ ਮਿੰਟ ਵਿੱਚ ਗੋਲ ਕੀਤੇ। ਆਲਮੀ ਕੱਪ ਦੇ ਇਤਿਹਾਸ ਵਿੱਚ 1994 (ਅਮਰੀਕਾ) ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਖਿਡਾਰੀ ਨੇ ਪਹਿਲੇ ਅੱਧ ਵਿੱਚ ਹੈਟ੍ਰਿਕ ਬਣਾਈ ਹੋਵੇ। ਇਸ ਤੋਂ ਪਹਿਲਾਂ ਰੂਸ ਦੇ ਫਾਰਵਰਡ ਓਲੇਗ ਸਾਲੈਂਕੋ ਨੇ 1994 ਦੇ ਆਲਮੀ ਕੱਪ ਵਿੱਚ ਕੈਮਰੂਨ ਖ਼ਿਲਾਫ਼ ਖੇਡਦਿਆਂ ਪਹਿਲੇ 45 ਮਿੰਟਾਂ ਵਿੱਚ ਪੰਜ ਵਿੱਚੋਂ ਤਿੰਨ ਗੋਲ ਕੀਤੇ ਸਨ।

Advertisement
Advertisement
×