DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਪਿੰਦਰ ਸੇਖੋਂ ਨੇ ਕੌਮੀ ਖੇਡਾਂ ’ਚ ਤਿੰਨ ਸੋਨ ਤਗ਼ਮੇ ਜਿੱਤੇ

‘ਖੇਲੋ ਮਾਸਟਰਜ਼’ ਕੌਮੀ ਮੁਕਾਬਲਿਆਂ ਵਿਚ ਔਰਤਾਂ ਦੀ 65+ ਸ਼੍ਰੇਣੀ ’ਚ ਮੱਲ ਮਾਰੀ

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਦੀ ਕਰੀਬੀ ਰਿਸ਼ਤੇਦਾਰ ਓਪਿੰਦਰ ਕੌਰ ਸੇਖੋਂ ਨੇ ਚੰਡੀਗੜ੍ਹ ਦੇ ਸੈਕਟਰ 7 ਦੇ ਖੇਡ ਕੰਪਲੈਕਸ ਵਿਚ ਚੱਲ ਰਹੀਆਂ ‘ਖੇਲੋ ਮਾਸਟਰਜ਼’ ਕੌਮੀ ਖੇਡਾਂ ਵਿਚ ਔਰਤਾਂ ਦੇ 65+ ਉਮਰ ਜੁੱਟ ਵਿਚ ਤਿੰਨ ਸੋਨ ਤਗ਼ਮੇ ਜਿੱਤੇ ਹਨ। ਹਿਮਾਚਲ ਦੇ ਸ਼ਾਹੀ ਪਰਿਵਾਰ ਦੇ ਵਾਰਿਸ ਵਿਕਰਮਾਦਿੱਤਿਆ ਦੀ ਰਿਸ਼ਤੇ ’ਚ ਸੱਸ ਲੱਗਦੀ ਸੇਖੋਂ ਨੇ 100 ਮੀਟਰ ਦੀ ਦੌੜ 19.21 ਸਕਿੰਟਾਂ ’ਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਇਸ ਤੋਂ ਬਾਅਦ 200 ਮੀਟਰ ਦੀ ਦੌੜ ’ਚ ਵੀ ਪਹਿਲੀ ਥਾਂ ਮੱਲੀ। ਇਸ ਤੋਂ ਇਲਾਵਾ ਡਿਸਕਸ ਥ੍ਰੋ ਵਿਚ ਵੀ ਓਪਿੰਦਰ ਸੇਖੋਂ ਨੇ 24.22 ਮੀਟਰ ਦੇ ਫ਼ਾਸਲੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਗ਼ੌਰਤਲਬ ਹੈ ਕਿ ਵਿਕਰਮਾਦਿੱਤਿਆ ਪ੍ਰਮੁੱਖ ਕਾਂਗਰਸੀ ਆਗੂ ਤੇ ਹਿਮਾਚਲ ਦੇ ਛੇ ਵਾਰ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਪੁੱਤਰ ਹਨ।

Advertisement
Advertisement
×