DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

New Chandigarh ਵਿੱਚ ਹੋਣ ਵਾਲੇ Punjab Kings ਦੇ ਮੈਚ ਦੀਆਂ ਟਿਕਟਾਂ ਦੀ Online ਵਿਕਰੀ ਸ਼ੁਰੂ

6 ਅਪਰੈਲ ਤੋਂ ਖਰੀਦੀਆਂ ਜਾ ਸਕਣਗੀਆਂ ਔਫਲਾਈਨ ਟਿਕਟਾਂ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

IPL 2026: ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪੰਜਾਬ ਕਿੰਗਜ਼ ਦੇ ਦੂਜੇ ਘਰੇਲੂ ਮੈਚ ਦੀਆਂ ਟਿਕਟਾਂ ਦੀ ਔਨਲਾਈਨ ਵਿਕਰੀ ਅੱਜ ਸ਼ਾਮ 4 ਵਜੇ ਤੋਂ 'ਡਿਸਟ੍ਰਿਕਟ' ਐਪ ਅਤੇ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ।

ਇਹ ਮੈਚ 11 ਅਪਰੈਲ, ਸ਼ਨਿੱਚਵਾਰ ਨੂੰ ਦੁਪਹਿਰ 3:30 ਵਜੇ ਨਿਊ ਚੰਡੀਗੜ੍ਹ ਦੇ ਨਵੇਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਣਾ ਹੈ। ਮੈਚ ਲਈ ਜਨਰਲ ਸਟੈਂਡ ਦੀ ਟਿਕਟ 2,000 ਰੁਪਏ, ਹਾਸਪਿਟੈਲਿਟੀ ਟਿਕਟ 8,500 ਰੁਪਏ ਅਤੇ ਕਾਰਪੋਰੇਟ ਬਾਕਸ ਦੀ ਟਿਕਟ 17,500 ਰੁਪਏ ਤੋਂ ਸ਼ੁਰੂ ਹੋਵੇਗੀ।

Advertisement

ਮੈਚ ਦੀਆਂ ਟਿਕਟਾਂ 6 ਅਪਰੈਲ ਤੋਂ ਨਿਊ ਚੰਡੀਗੜ੍ਹ ਦੇ ਸਟੇਡੀਅਮ ਅਤੇ ਆਈ.ਐੱਸ. ਬਿੰਦਰਾ ਪੀ.ਸੀ.ਏ. ਸਟੇਡੀਅਮ, ਮੋਹਾਲੀ ਦੇ ਕਾਊਂਟਰਾਂ (ਗੇਟ ਨੰਬਰ 2 ਅਤੇ 2-ਏ) ਤੋਂ ਔਫਲਾਈਨ ਵੀ ਖਰੀਦੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ, ਜਿਨ੍ਹਾਂ ਨੇ ਔਨਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਹ ਮੈਚ ਵਾਲੇ ਦਿਨ ਨਿਊ ਚੰਡੀਗੜ੍ਹ ਦੇ ਸਟੇਡੀਅਮ ਦੀ P4 ਪਾਰਕਿੰਗ ਵਾਲੇ ਕਾਊਂਟਰ ਤੋਂ ਆਪਣੀਆਂ ਟਿਕਟਾਂ ਪ੍ਰਾਪਤ ਕਰ ਸਕਣਗੇ ਪਰ ਉੱਥੇ ਨਵੀਂ ਟਿਕਟ ਨਹੀਂ ਮਿਲੇਗੀ।

Advertisement

ਗੁਜਰਾਤ ਟਾਈਟਨਜ਼ ਵਿਰੁੱਧ ਸੀਜ਼ਨ ਦੇ ਪਹਿਲੇ ਮੈਚ ਦੌਰਾਨ ਨਿਊ ਚੰਡੀਗੜ੍ਹ ਦੇ ਸਟੇਡੀਅਮ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ, ਜਿੱਥੇ ਦਰਸ਼ਕਾਂ ਦੇ ਭਾਰੀ ਸਮਰਥਨ ਸਦਕਾ ਪੰਜਾਬ ਕਿੰਗਜ਼ ਨੇ ਤਿੰਨ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

Advertisement
×