ਓਲੰਪਿਕ : ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਫਾਈਨਲ ਵਿੱਚ

ਬ੍ਰਿਟੇਨ ਦੀ ਟੀਮ ਨੂੰ 5-1 ਨਾਲ ਮਾਤ ਦਿੱਤੀ

ਓਲੰਪਿਕ : ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਫਾਈਨਲ ਵਿੱਚ

ਟੋਕੀਓ, 4 ਅਗਸਤ

ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਨੇ 2016 ਦੀ ਰੀਓ ਓਲੰਪਿਕਸ ਦੀ ਚੈਂਪੀਅਨਸ਼ਿਪ ਟੀਮ ਬ੍ਰਿਟੇਨ ਨੂੰ 5-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨੀਦਰਲੈਂਡ ਦੀ ਟੀਮ ਨੇ ਗੇਮ ਦੇ ਪਹਿਲੇ ਹਾਫ ਵਿੱਚ ਹੀ ਚੜ੍ਹਤ ਬਣਾ ਲਈ ਸੀ ਜਦੋਂ ਟੀਮ ਦੀ ਖਿਡਾਰਨ ਲਾਰੀਏਨ ਲੌਰਿੰਕ ਨੇ ਵਿਰੋਧੀ ਟੀਮ ਬ੍ਰਿਟੇਨ ਨੂੰ ਝਕਾਨੀ ਦਿੰਦਿਆਂ ਆਪਣੀ ਟੀਮ ਦੀ 21 ਵਰ੍ਹਿਆਂ ਦੀ ਖਿਡਾਰਨ ਫੈਲਿਸ ਐਬਰਟ ਨੂੰ ਪਾਸ ਦਿੱਤਾ ਜਿਸ ਨੇ ਸਿੱਧਾ ਗੋਲ ਕਰ ਦਿੱਤਾ ਤੇ ਗੇਂਦ ਬ੍ਰਿਟਿਸ਼ ਗੋਲਕੀਪਰ ਮੈਡੇਲਿਨ ਹਿੰਚ ਦੀਆਂ ਲੱਤਾਂ ਵਿੱਚੋਂ ਲੰਘਦੀ ਹੋਈ ਗੋਲਪੋਸਟ ਵਿੱਚ ਦਾਖਲ ਹੋ ਗਈ। ਜ਼ਿਕਰਯੋਗ ਹੈ ਕਿ ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਪੰਜਵੀ ਵਾਰ ਹਾਕੀ ਫਾਈਨਲ ਵਿੱਚ ਦਾਖਲ ਹੋਈ ਹੈ। ਟੀਮ ਨੇ 2016 ਦੀ ਰੀਓ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All