ਓਲੰਪਿਕ ਜੇਤੂ Gurbax Singh Grewal ਦਾ ਦੇਹਾਂਤ
ਓਲੰਪਿਕ ਹਾਕੀ ਤਗ਼ਮਾ ਜੇਤੂ ਗੁਰਬਖਸ਼ ਸਿੰਘ ਗਰੇਵਾਲ ਦਾ ਇੱਥੋਂ ਨੇੜੇ ਜ਼ੀਰਕਪੁਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਗੁਰਬਖ਼ਸ਼ ਸਿੰਘ ਦਾ ਸਸਕਾਰ ਜ਼ੀਰਕਪੁਰ ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਗਰੇਵਾਲ ਜੋ ਕਿ 1968 ਦੀਆਂ...
ਓਲੰਪਿਕ ਹਾਕੀ ਤਗ਼ਮਾ ਜੇਤੂ ਗੁਰਬਖਸ਼ ਸਿੰਘ ਗਰੇਵਾਲ ਦਾ ਇੱਥੋਂ ਨੇੜੇ ਜ਼ੀਰਕਪੁਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਗੁਰਬਖ਼ਸ਼ ਸਿੰਘ ਦਾ ਸਸਕਾਰ ਜ਼ੀਰਕਪੁਰ ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ।
ਗਰੇਵਾਲ ਜੋ ਕਿ 1968 ਦੀਆਂ ਮੈਕਸਿਕੋ ਸਿਟੀ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ, ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਸੇ ਓਲੰਪਿਕ ਵਿੱਚ ਆਪਣੇ ਭਰਾ ਬਲਬੀਰ ਸਿੰਘ ਗਰੇਵਾਲ ਦੇ ਨਾਲ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇਹ ਉਨ੍ਹਾਂ ਚੰਦ ਮੌਕਿਆਂ ਵਿੱਚੋਂ ਇੱਕ ਸੀ ਜਦੋਂ ਦੋ ਭਰਾਵਾਂ ਨੇ ਖੇਡਾਂ ਵਿੱਚ ਕੌਮੀ ਹਾਕੀ ਟੀਮ ਵਿੱਚ ਇਕੱਠੇ ਹਿੱਸਾ ਲਿਆ ਹੋਵੇ। ਆਪਣੇ ਖੇਡ ਕਰੀਅਰ ਤੋਂ ਇਲਾਵਾ, ਗਰੇਵਾਲ ਨੇ ਪੱਛਮੀ ਰੇਲਵੇ ਵਿੱਚ ਸੀਨੀਅਰ ਖੇਡ ਅਧਿਕਾਰੀ ਵਜੋਂ ਸੇਵਾ ਨਿਭਾਈ। ਉੱਥੇ ਉਨ੍ਹਾਂ ਨੇ ਰਾਜਸਥਾਨ ਦੇ ਕਈ ਖਿਡਾਰੀਆਂ ਸਮੇਤ ਨਵੇਂ ਖਿਡਾਰੀਆਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਰੇਲਵੇ ਹਾਕੀ ਵਿੱਚ ਸ਼ਾਮਲ ਕਰਨ ’ਚ ਅਹਿਮ ਭੂਮਿਕਾ ਨਿਭਾਈ। ਮੁੰਬਈ ਵਿੱਚ ਆਪਣੀ ਸੇਵਾ ਤੋਂ ਸੇਵਾਮੁਕਤ ਹੋਣ ਮਗਰੋਂ ਵੀ ਉਹ ਖੇਡ ਪ੍ਰਸ਼ਾਸਨ ਵਿੱਚ ਸਰਗਰਮ ਰਹੇ।

