ODI Series: ਨਿਊਜ਼ੀਲੈਂਡ ਨੇ ਵਿੰਡੀਜ਼ ਨੂੰ 5 Wickets ਨਾਲ ਹਰਾਇਆ
ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਇੱਕ ਦਿਨਾ ਮੈਚਾਂ ਦੀ ਦੁਵੱਲੀ ਲੜੀ ’ਚ 1-1 ਨਾਲ ਬਰਾਬਰੀ ਕਰ ਲਈ ਹੈ। ਨਿਊਜ਼ੀਲੈਂਡ ਨੇ ਖੱਬੂ ਫਿਰਕੀ ਗੇਂਦਬਾਜ਼ ਜੈਡੈਨ ਲੈਨੌਕਸ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਵੈਸਟ...
Advertisement
ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਇੱਕ ਦਿਨਾ ਮੈਚਾਂ ਦੀ ਦੁਵੱਲੀ ਲੜੀ ’ਚ 1-1 ਨਾਲ ਬਰਾਬਰੀ ਕਰ ਲਈ ਹੈ। ਨਿਊਜ਼ੀਲੈਂਡ ਨੇ ਖੱਬੂ ਫਿਰਕੀ ਗੇਂਦਬਾਜ਼ ਜੈਡੈਨ ਲੈਨੌਕਸ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਵੈਸਟ ਇੰਡੀਜ਼ ਨੂੰ ਸਿਰਫ਼ 138 ਦੌੜਾਂ ’ਤੇ ਸਮੇਟ ਦਿੱਤਾ। ਲੈਨੌਕਸ ਨੇ 19 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇੱਕ ਸਮੇਂ ਵੈਸਟ ਇੰਡੀਜ਼ ਨੇ ਬਿਨਾਂ ਕੋਈ ਵਿਕਟ ਗੁਆਏ 63 ਦੌੜਾਂ ਬਣਾ ਲਈਆਂ ਸਨ ਪਰ ਫਿਰ ਪੂਰੀ ਟੀਮ 36 ਓਵਰਾਂ ’ਚ 138 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਸਭ ਤੋਂ ਵੱਧ 43 ਦੌੜਾਂ ਜੌਹਨ ਕੈਂਪਬੈੱਲ ਨੇ ਬਣਾਈਆਂ। ਇਸ ਮਗਰੋਂ ਨਿਊਜ਼ੀਲੈਂਡ ਨੇ ਜਿੱਤ ਲਈ ਲੋੜੀਂਦਾ 139 ਦੌੜਾਂ ਦਾ ਟੀਚਾ ਪੰਜ ਵਿਕਟਾਂ ਗੁਆ ਕੇ 104 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
Advertisement
Advertisement
×

