ਨਵੀਂ ਦਿੱਲੀ, 18 ਸਤੰਬਰ
ਮਾਹਿਰ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਅਕਸ਼ਰ ਪਟੇਲ ਆਈਸੀਸੀ ਦੀ ਸਮਾਂ ਸੀਮਾ ਤੱਕ ਫਿੱਟ ਨਹੀਂ ਹੋ ਸਕੇ ਤਾਂ ਉਸ ਨੂੰ ਜਾਂ ਵਾਸ਼ਿੰਗਟਨ ਸੁੰਦਰ ਨੂੰ ਵਿਸ਼ਵ ਕੱਪ ਟੀਮ ਵਿੱਚ ਵੀ ਥਾਂ ਮਿਲ ਸਕਦੀ ਹੈ। ਕਪਤਾਨ ਰੋਹਿਤ ਸ਼ਰਮਾ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਸਪਿੰਨਰ ਕੁਲਦੀਪ ਯਾਦਵ ਸਮੇਤ ਸੀਨੀਅਰ ਖਿਡਾਰੀਆਂ ਨੂੰ ਪਹਿਲੇ ਦੋ ਮੈਚਾਂ ਵਿੱਚ ਆਰਾਮ ਦਿੱਤਾ ਗਿਆ ਹੈ। ਅਸ਼ਵਿਨ ਆਪਣਾ ਆਖ਼ਰੀ ਇੱਕ ਰੋਜ਼ਾ ਮੈਚ ਪਿਛਲੇ ਸਾਲ ਜਨਵਰੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ। ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲਾ ਮੈਚ 22 ਸਤੰਬਰ ਨੂੰ ਮੁਹਾਲੀ, ਦੂਸਰਾ 24 ਸਤੰਬਰ ਨੂੰ ਇੰਦੌਰ ਅਤੇ ਤੀਸਰਾ 27 ਸਤੰਬਰ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ। -ਪੀਟੀਆਈ