DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੁਣ ਘਰ ਦੀ ਛੱਤ ’ਤੇ ਖੇਡਣਗੇ ਕ੍ਰਿਕੇਟ: ਘਰੇਲੂ ਕ੍ਰਿਕਟ ’ਚ ਨਾਕਾਮ ਰਹੇ ਬਾਬਰ ਆਜ਼ਮ ’ਤੇ ਯੂਟਿਊਬਰ ਨੇ ਕੱਸਿਆ ਤਨਜ਼

ਘਰੇਲੂ ਮੈਚਾਂ ਵਿੱਚ ਵੀ ਦੌੜਾਂ ਬਣਾਉਣ ਲਈ ਜੂਝ ਰਹੇ ਨੇ ਪਾਕਿਸਤਾਨੀ ਬੱਲੇਬਾਜ਼

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਦੀ ਘਰੇਲੂ ਕ੍ਰਿਕਟ ਵਿੱਚ ਖ਼ਰਾਬ ਫ਼ਾਰਮ ਨੂੰ ਦੇਖਦਿਆਂ ਹੁਣ ਤਨਜ਼ ਕੱਸੇ ਜਾਣ ਲੱਗੇ ਹਨ ਕਿ ਉਨ੍ਹਾਂ ਨੂੰ ਸ਼ਾਇਦ ਆਪਣੀ ਖੇਡ ਜਲਦੀ ਹੀ ਛੱਤ (ਟੈਰੇਸ) ’ਤੇ ਲਿਜਾਣੀ ਪਵੇਗੀ।

ਇਹ ਮਜ਼ਾਕ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤਨਵੀਰ ਅਹਿਮਦ ਨੇ ਕਿਹਾ ਸੀ ਕਿ ਜੇਕਰ ਬਾਬਰ ਘਰੇਲੂ ਕ੍ਰਿਕਟ ਵਿੱਚ ਦੌੜਾਂ ਨਹੀਂ ਬਣਾ ਸਕਦੇ, ਤਾਂ ਉਨ੍ਹਾਂ ਨੂੰ ਵਾਪਸ ਕਲੱਬ ਕ੍ਰਿਕਟ ਖੇਡਣੀ ਚਾਹੀਦੀ ਹੈ।

Advertisement

ਇਸ ’ਤੇ ਇੱਕ ਪਾਕਿਸਤਾਨੀ ਯੂਟਿਊਬਰ ਨੇ ਗੱਲ ਨੂੰ ਹੋਰ ਅੱਗੇ ਵਧਾਉਂਦਿਆਂ ਵਿਅੰਗ ਕੀਤਾ, “ਜੇਕਰ ਉਹ ਕਲੱਬ ਕ੍ਰਿਕਟ ਵਿੱਚ ਵੀ ਦੌੜਾਂ ਨਾ ਬਣਾ ਸਕੇ, ਤਾਂ ਕੀ ਉਹ 'ਵਨ-ਟਿਪ' ਕ੍ਰਿਕਟ ਖੇਡਣਗੇ ?” ਇਸ ਤਨਜ਼ ਦਾ ਮਤਲਬ ਗਲੀਆਂ ਅਤੇ ਛੱਤਾਂ ’ਤੇ ਖੇਡੀ ਜਾਣ ਵਾਲੀ ਉਸ ਗ਼ੈਰ-ਰਸਮੀ ਕ੍ਰਿਕਟ ਨਾਲ ਸੀ, ਜਿੱਥੇ ਗੇਂਦ ਨੂੰ ਇੱਕ ਵਾਰ ਠੱਪਾ (ਬਾਊਂਸ) ਲੱਗਣ ਤੋਂ ਬਾਅਦ ਵੀ ਕੈਚ ਆਊਟ ਮੰਨ ਲਿਆ ਜਾਂਦਾ ਹੈ।

Advertisement

ਭਾਵੇਂ ਇਹ ਸਭ ਕੁਝ ਹਾਸੇ-ਮਜ਼ਾਕ ਵਿੱਚ ਕਿਹਾ ਗਿਆ ਸੀ, ਪਰ ਇਸ ਨੇ ਘਰੇਲੂ ਮੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਬਰ ਦੀ ਖ਼ਰਾਬ ਫ਼ਾਰਮ ’ਤੇ ਚੱਲ ਰਹੀ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ। ਕਦੇ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਾਬਰ ਨੂੰ ਅੱਜ ਅਜਿਹੇ ਦੌਰ ਵਿੱਚੋਂ ਗੁਜ਼ਰਨਾ ਪੈ ਰਹਾ ਹੈ ਜਿੱਥੇ ਉਨ੍ਹਾਂ ਦੀ ਖ਼ਰਾਬ ਫ਼ਾਰਮ ਸਿਰਫ਼ ਕੌਮਾਂਤਰੀ ਪੱਧਰ ਤੱਕ ਹੀ ਨਹੀਂ, ਸਗੋਂ ਘਰੇਲੂ ਕ੍ਰਿਕਟ ਤੱਕ ਵੀ ਫੈਲ ਚੁੱਕੀ ਹੈ।

ਕੌਮਾਂਤਰੀ ਕ੍ਰਿਕਟ ਤੋਂ ਲੈ ਕੇ ਘਰੇਲੂ ਕ੍ਰਿਕਟ ਅਤੇ ਹੁਣ ਮਜ਼ਾਕੀਆ ਤੌਰ ’ਤੇ ਕਲੱਬ ਤੇ ਛੱਤ ਵਾਲੀ ਕ੍ਰਿਕਟ ਤੱਕ, ਆਲੋਚਕ ਬਾਬਰ ਦੇ ਇਸ ਮੁਸ਼ਕਲ ਸਮੇਂ ਨੂੰ ਲੈ ਕੇ ਲਗਾਤਾਰ ਨਿਸ਼ਾਨਾ ਸੇਧ ਰਹੇ ਹਨ।

Advertisement
×